D-MART ਦੇ ਬਾਨੀ ਰਾਧਾਕਿਸ਼ਨ ਦਮਾਨੀ ਨੇ ਮੁੰਬਈ 'ਚ ਖਰੀਦਿਆ ਬੰਗਲਾ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼
Sunday, Apr 04, 2021 - 06:14 PM (IST)
ਨਵੀਂ ਦਿੱਲੀ - ਡੀ-ਮਾਰਟ ਦੇ ਸੰਸਥਾਪਕ ਰਾਧਾਕਿਸ਼ਨ ਦਮਾਨੀ ਨੇ ਦੱਖਣੀ ਮੁੰਬਈ ਦੇ ਇੱਕ ਪਾਸ਼ ਖੇਤਰ ਮਲਾਬਾਰ ਹਿੱਲਜ਼ ਵਿਚ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਹੈ। ਖਬਰਾਂ ਅਨੁਸਾਰ ਦਮਾਨੀ ਨੇ ਆਪਣੇ ਛੋਟੇ ਭਰਾ ਗੋਪੀਕਿਸ਼ਨ ਦਮਾਨੀ ਨਾਲ ਮਿਲ ਕੇ ਇਹ ਜਾਇਦਾਦ 1001 ਕਰੋੜ ਰੁਪਏ ਵਿਚ ਖਰੀਦੀ ਹੈ।
1.5 ਏਕੜ ਦੇ ਖੇਤਰ ਵਿਚ ਫੈਲਿਆ ਹੋਇਆ ਹੈ ਬੰਗਲਾ
ਇਕਨਾਮਿਕਸ ਟਾਈਮਜ਼ ਦੀ ਖ਼ਬਰ ਅਨੁਸਾਰ, ਨਰਾਇਣ ਦਾਭੋਲਕਰ ਮਾਰਗ 'ਤੇ ਦੋ ਮੰਜ਼ਲਾ ਬੰਗਲਾ 'ਮਧੂਕੁੰਜ' 1.5 ਏਕੜ ਤੋਂ ਵੱਧ ਦੇ ਖੇਤਰ ਵਿਚ ਫੈਲਿਆ ਹੋਇਆ ਹੈ ਅਤੇ ਇਸਦਾ ਕੁਲ ਨਿਰਮਾਣ ਖੇਤਰ 60 ਹਜ਼ਾਰ ਵਰਗ ਫੁੱਟ ਹੈ। ਤਿਆਰ ਰੀਕੋਨਰ ਰੇਟ ਦੇ ਅਧਾਰ 'ਤੇ ਇਸ ਦੀ ਮਾਰਕੀਟ ਕੀਮਤ 724 ਕਰੋੜ ਰੁਪਏ ਹੈ। ਦਮਾਨੀ ਦੇ ਪਰਿਵਾਰਕ ਦਫਤਰ ਨੇ 30 ਕਰੋੜ ਰੁਪਏ ਅਸ਼ਟਾਮ ਡਿਊਟੀ ਵਜੋਂ ਅਦਾ ਕੀਤੇ।
ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’
ਦੋ ਮਹੀਨਿਆਂ ਦੇ ਅੰਦਰ ਤਿੰਨ ਪ੍ਰਾਪਰਟੀ ਡੀਲਜ਼
ਰਿਪੋਰਟਾਂ ਅਨੁਸਾਰ ਹਾਲ ਹੀ ਵਿਚ ਦਮਾਨੀ ਦੇ ਪਰਿਵਾਰਕ ਦਫਤਰ ਨੇ ਠਾਣੇ ਵਿਚ ਮੋਂਡਲੀਜ ਇੰਡੀਆ ਤੋਂ 250 ਕਰੋੜ ਰੁਪਏ ਵਿਚ 8 ਏਕੜ ਜ਼ਮੀਨ ਖਰੀਦੀ ਹੈ। ਇਸ ਤੋਂ ਇਲਾਵਾ ਡੀਮਾਰਟ ਨੇ ਚੈਂਬੂਰ ਵਿਚ ਵਾਧਵਾ ਗਰੁੱਪ ਦੇ ਪ੍ਰੋਜੈਕਟ ਦਾ ਐਪੀਸੈਂਟਰ ਵਿਚ 113 ਕਰੋੜ ਰੁਪਏ ਵਿਚ 39,000 ਵਰਗ ਫੁੱਟ ਵਿਚ ਫੈਲੇ ਦੋ ਫਲੋਰ ਵੀ ਖਰੀਦੇ ਹਨ।
ਇਹ ਵੀ ਪੜ੍ਹੋ : ਹੁਣ ਬਿਨਾਂ ਡੈਬਿਟ ਕਾਰਡ ਦੇ ਵੀ ATM ਵਿਚੋਂ ਕਢਵਾ ਸਕੋਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ
ਸਟਾਕ ਮਾਰਕੀਟ ਵਿਚ ਇੱਕ ਨਿਵੇਸ਼ਕ ਦੇ ਰੂਪ ਵਿਚ ਆਪਣੇ ਕੈਰੀਅਰ ਦੀ ਕੀਤੀ ਸ਼ੁਰੂਆਤ
ਰਾਧਾਕਿਸ਼ਨ ਦਮਾਨੀ ਨੂੰ ਪ੍ਰਚੂਨ ਕਾਰੋਬਾਰ ਦਾ ਰਾਜਾ ਮੰਨਿਆ ਜਾਂਦਾ ਹੈ ਪਰ ਉਸਨੇ 1980 ਵਿਚ ਸਟਾਕ ਮਾਰਕੀਟ ਵਿੱਚ ਇੱਕ ਨਿਵੇਸ਼ਕ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇੱਕ ਵਿਚਾਰ ਨੇ ਉਸਦੀ ਕਿਸਮਤ ਬਦਲ ਦਿੱਤੀ ਅਤੇ ਉਸਦੀ ਦੌਲਤ ਸਿਰਫ 24 ਘੰਟਿਆਂ ਵਿਚ 100 ਪ੍ਰਤੀਸ਼ਤ ਵਧੀ। ਉਸ ਦੀ ਕੰਪਨੀ ਡੀਮਾਰਟ ਦਾ ਆਈ.ਪੀ.ਓ. 2017 ਵਿਚ ਆਇਆ ਸੀ। ਰਾਧਾਕਿਸ਼ਨ ਦਮਾਨੀ 20 ਮਾਰਚ 2017 ਤੱਕ ਸਿਰਫ ਇੱਕ ਹੀ ਪ੍ਰਚੂਨ ਕੰਪਨੀ ਦਾ ਮਾਲਕ ਸੀ ਪਰ ਜਿਵੇਂ ਹੀ ਉਸਨੇ 21 ਮਾਰਚ ਦੀ ਸਵੇਰ ਨੂੰ ਬੰਬਈ ਸਟਾਕ ਐਕਸਚੇਂਜ ਦੀ ਘੰਟੀ ਵਜਾਈ, ਉਸਦੀ ਜਾਇਦਾਦ ਵਿਚ 100 ਪ੍ਰਤੀਸ਼ਤ ਦਾ ਵਾਧਾ ਹੋਇਆ। ਦਰਅਸਲ ਡੀਮਾਰਟ ਦਾ ਸਟਾਕ 604.40 ਰੁਪਏ 'ਤੇ ਸੂਚੀਬੱਧ ਹੋਇਆ ਸੀ, ਜਦੋਂਕਿ ਇਸ ਪ੍ਰਾਈਸ ਇਸ਼ੂ 299 ਰੁਪਏ ਰੱਖਿਆ ਗਿਆ ਸੀ। ਇਹ 102 ਪ੍ਰਤੀਸ਼ਤ ਦਾ ਰਿਟਰਨ ਸੀ।
ਇਹ ਵੀ ਪੜ੍ਹੋ : ਤਨਖ਼ਾਹ ਦੇ ਮਾਮਲੇ 'ਚ ਬ੍ਰਿਟੇਨ ਦੀ ਇਸ ਬੀਬੀ ਨੇ ਸੁੰਦਰ ਪਿਚਾਈ ਤੇ ਐਲਨ ਮਸਕ ਨੂੰ ਵੀ ਛੱਡਿਆ ਪਿੱਛੇ
ਮੀਡੀਆ ਤੋਂ ਰਹਿੰਦੇ ਹਨ ਦੂਰ
ਰਾਧਾਕਿਸ਼ਨ ਦਮਾਨੀ ਹਮੇਸ਼ਾਂ ਚਿੱਟੇ ਕੱਪੜੇ ਪਹਿਣਦੇ ਹਨ ਅਤੇ ਸਟਾਕ ਮਾਰਕੀਟ ਦੇ ਨਿਵੇਸ਼ਕਾਂ ਵਿਚ 'ਮਿਸਟਰ ਵ੍ਹਾਈਟ ਐਂਡ ਵ੍ਹਾਈਟ' ਵਜੋਂ ਪ੍ਰਸਿੱਧ ਹਨ। ਦਮਾਨੀ ਨੇ 1999 ਵਿਚ ਇੱਕ ਪ੍ਰਚੂਨ ਕਾਰੋਬਾਰ ਸ਼ੁਰੂ ਕੀਤਾ, ਇਹ ਉਹ ਸਮਾਂ ਸੀ ਜਦੋਂ ਕੁਮਾਰ ਮੰਗਲਮ ਬਿਰਲਾ ਅਤੇ ਫਿਊਚਰ ਗਰੁੱਪ ਦੇ ਕਿਸ਼ੋਰ ਬਿਯਾਨੀ ਦੇ ਕਦਮ ਵੀ ਇਸ ਸੈਕਟਰ ਵਿਚ ਨਹੀਂ ਪਏ ਸਨ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।