ਅਗਲੇ 12 ਘੰਟਿਆਂ 'ਚ ਗੰਭੀਰ ਚੱਕਰਵਾਤੀ ਤੂਫ਼ਾਨ 'ਚ ਬਦਲ ਸਕਦੈ 'ਯਾਸ'

Tuesday, May 25, 2021 - 01:12 PM (IST)

ਨਵੀਂ ਦਿੱਲੀ- ਚੱਕਰਵਾਦੀ ਤੂਫਾਨ 'ਯਾਸ' ਉੱਤਰ-ਪੱਛਮ ਵੱਲ ਵੱਧਦੇ ਹੋਏ ਅਗਲੇ 12 ਘੰਟਿਆਂ ਦੌਰਾਨ ਇਕ ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ 'ਚ ਬਦਲ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਉੱਤਰ-ਪੱਛਮ ਵੱਲ ਵਧੇਗਾ ਅਤੇ ਫਿਰ ਤੇਜ਼ ਗਤੀ ਨਾਲ ਬੁੱਧਵਾਰ ਦੀ ਸਵੇਰ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਾਂ ਕੋਲ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚੇਗਾ।

ਇਸੇ ਦਿਨ ਦੁਪਹਿਰ ਦੇ ਨੇੜੇ-ਤੇੜੇ ਇਸ ਦੇ ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਰੂਪ 'ਚ ਪਾਰਾਦੀਪ ਅਤੇ ਸਾਗਰ ਟਾਪੂਆਂ ਦਰਮਿਆਨ ਉੱਤਰ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟਾਂ ਨੂੰ ਪਾਰ ਕਰਨ ਦਾ ਅਨੁਮਾਨ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਓਡੀਸ਼ਾ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਤੇ ਅੰਡਮਾਨ-ਨਿਕੋਬਾਰ ਦੀਪ ਸਮੂਹ ਦੇ ਉੱਪ ਰਾਜਪਾਲ ਨਾਲ ਸਾਰੇ ਕੋਵਿਡ-19 ਹਸਪਤਾਲਾਂ, ਲੈਬ, ਵੈਕਸੀਨ ਕੋਲਡ ਚੇਨ ਅਤੇ ਹੋਰ ਮੈਡੀਕਲ ਸਹੂਲਤ ਕੇਂਦਰਾਂ 'ਚ ਪਾਵਰ ਬੈਕਅੱਪ ਦੀ ਪੂਰੀ ਵਿਵਸਥਾ ਕਰ ਕੇ ਚੱਕਰਵਾਤ ਨਾਲ ਨਜਿੱਠਣ ਲਈ ਤਿਆਰੀਆਂ ਰੱਖਣ ਦੇ ਨਿਰਦੇਸ਼ ਦਿੱਤੇ ਸਨ।


DIsha

Content Editor

Related News