ਚੱਕਰਵਾਤੀ ਤੂਫਾਨ ‘ਮੋਂਥਾ’ ਨਾਲ 5265 ਕਰੋੜ ਰੁਪਏ ਦਾ ਨੁਕਸਾਨ : ਨਾਇਡੂ

Friday, Oct 31, 2025 - 12:21 AM (IST)

ਚੱਕਰਵਾਤੀ ਤੂਫਾਨ ‘ਮੋਂਥਾ’ ਨਾਲ 5265 ਕਰੋੜ ਰੁਪਏ ਦਾ ਨੁਕਸਾਨ : ਨਾਇਡੂ

ਅਮਰਾਵਤੀ, (ਭਾਸ਼ਾ)- ਆਂਧਾਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਹਾਲ ਹੀ ’ਚ ਆਏ ਭਿਆਨਕ ਚੱਕਰਵਾਤੀ ਤੂਫਾਨ ‘ਮੋਂਥਾ’ ਕਾਰਨ ਸੂਬੇ ਨੂੰ 5265 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਕੱਤਰੇਤ ’ਚ ਇਕ ਪੱਤਰਕਾਰ ਸੰਮੇਲਨ ’ਚ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਅਤੇ ਵਿਭਾਗਾਂ ਨੂੰ ਹੋਏ ਨੁਕਸਾਨ ਦੀ ਸੂਚੀ ਦਿੱਤੀ।

ਮੁੱਖ ਮੰਤਰੀ ਨਾਇਡੂ ਨੇ ਕਿਹਾ ਕਿ ਸੜਕ ਅਤੇ ਭਵਨ ਵਿਭਾਗ (ਆਰ. ਐਂਡ ਬੀ.) ਨੂੰ ਸਭ ਤੋਂ ਜ਼ਿਆਦਾ 2079 ਕਰੋੜ ਰੁਪਏ ਦਾ ਨੁਕਸਾਨ ਹੋਇਆ। ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਮੁਖੀ ਨੇ ਕਿਹਾ ਕਿ ਆਰ. ਐਂਡ ਬੀ. ਦੀਆਂ ਸੜਕਾਂ ਦੇ ਕਈ ਹਿੱਸੇ ਨੁਕਸਾਨੇ ਗਏ ਹਨ ਅਤੇ ਉਨ੍ਹਾਂ ’ਚ ਟੋਏ ਪੈ ਗਏ ਹਨ। ਨਾਇਡੂ ਨੇ ਕਿਹਾ ਕਿ ਨੁਕਸਾਨ ’ਤੇ ਇਕ ਰਿਪੋਰਟ ਕੇਂਦਰ ਨੂੰ ਭੇਜੀ ਜਾਵੇਗੀ ਅਤੇ ਹੋਰ ਨੁਕਸਾਨਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਅਪਡੇਟ ਵੀ ਕੀਤਾ ਜਾਵੇਗਾ।


author

Rakesh

Content Editor

Related News