ਮੋਜ਼ਾਂਬਿਕ ਤੇ ਜ਼ਿੰਬਾਬਵੇ ''ਚ ਚੱਕਰਵਾਤ ਕਾਰਨ ਕਈ ਲੋਕਾਂ ਦੀ ਮੌਤ

Sunday, Mar 17, 2019 - 08:14 PM (IST)

ਮੋਜ਼ਾਂਬਿਕ ਤੇ ਜ਼ਿੰਬਾਬਵੇ ''ਚ ਚੱਕਰਵਾਤ ਕਾਰਨ ਕਈ ਲੋਕਾਂ ਦੀ ਮੌਤ

ਮਾਪੁਤੋ— ਦੱਖਣੀ ਅਫਰੀਕਾ ਦੇ ਦੋ ਦੇਸ਼ਾਂ 'ਚ ਖਤਰਨਾਕ ਚੱਕਰਵਾਤ 'ਈਡਾਈ' ਦੇ ਕਾਰਨ ਮੋਜ਼ਾਂਬਿਕ 'ਚ ਘੱਟ ਤੋਂ ਘੱਟ 48 ਲੋਕਾਂ ਤੇ ਗੁਆਂਢੀ ਦੇਸ਼ ਜ਼ਿੰਬਾਬਵੇ 'ਚ 39 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਤੇ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਵਾਂ ਗੁਆਂਢੀ ਦੇਸ਼ਾਂ 'ਚ ਚੱਕਰਵਾਤ ਦੌਰਾਨ ਤੇਜ਼ ਹਵਾ, ਭਾਰੀ ਵਰਖਾ ਤੇ ਹੜ੍ਹ ਦੇ ਕਾਰਨ ਕਈ ਪੁਲ ਨਸ਼ਟ ਹੋ ਗਏ ਤੇ ਕਈ ਘਰ ਪਾਣੀ 'ਚ ਵਹਿ ਗਏ। ਚੱਕਰਵਾਤ ਤੋਂ ਬਾਅਦ ਤੋਂ ਦਰਜਨਾਂ ਲੋਕ ਲਾਪਤਾ ਹਨ। ਮੋਜ਼ਾਂਬਿਕ ਦੀ ਸਰਕਾਰੀ ਅਖਬਾਰ ਨੇ ਚੱਕਰਵਾਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮੱਧ ਸੋਫਾਲਾ ਸੂਬੇ 'ਚ ਹੁਣ ਤੱਕ 48 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿੰਬਾਬਵੇ ਸਰਕਾਰ ਨੇ ਦੱਸਿਆ ਕਿ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 39 ਹੋ ਗਈ ਹੈ। ਸਰਕਾਰ ਦੇ ਬੁਲਾਰੇ ਨਿਕ ਮੰਗਵਾਨਰਾ ਨੇ ਦੱਸਿਆ ਕਿ ਰਾਹਤ ਤੇ ਬਚਾਅ ਕੋਸ਼ਿਸ਼ਾਂ ਜਾਰੀ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜ਼ਿੰਬਾਬਵੇ 'ਚ 100 ਤੋਂ ਜ਼ਿਆਦਾ ਲੋਕ ਲਾਪਤਾ ਹਨ ਤੇ ਚੱਕਰਵਾਤ ਕਾਰਨ 9,600 ਲੋਕ ਪ੍ਰਭਾਵਿਤ ਹੋਏ ਹਨ।


author

Baljit Singh

Content Editor

Related News