ਚੱਕਰਵਾਤੀ ਤੂਫਾਨ ਨਿਵਾਰ ਸਮੁੰਦਰ ਤਟ ਨਾਲ ਟਕਰਾਇਆ, ਚੇਨਈ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ

Thursday, Nov 26, 2020 - 03:02 AM (IST)

ਚੱਕਰਵਾਤੀ ਤੂਫਾਨ ਨਿਵਾਰ ਸਮੁੰਦਰ ਤਟ ਨਾਲ ਟਕਰਾਇਆ, ਚੇਨਈ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ

ਚੇਨਈ : ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਭਿਆਨਕ ਚੱਕਰਵਾਤੀ ਤੂਫਾਨ ਨਿਵਾਰ ਦੇ ਸਮੁੰਦਰ ਤਟ ਨਾਲ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਹ ਛੇਤੀ ਹੀ ਤਟ ਨੂੰ ਪਾਰ ਕਰ ਜਾਵੇਗਾ। IMD ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ, ‘ਬਹੁਤ ਭਿਆਨਕ ਚੱਕਰਵਾਤੀ ਤੂਫਾਨ ਨਿਵਾਰ ਅਜੇ ਪੁੱਡੁਚੇਰੀ ਦੇ ਪੂਰਬ-ਦੱਖਣ-ਪੂਰਬ 'ਚ ਲੱਗਭੱਗ 40 ਕਿ.ਮੀ. ਦੂਰ ਸਥਿਤ ਕੁੱਡਾਲੋਰ ਤੋਂ 50 ਕਿ.ਮੀ. ਪੂਰਬ-ਦੱਖਣ-ਪੂਰਬ 'ਚ ਹੈ।  ਚੱਕਰਵਾਤੀ ਤੂਫਾਨ ਦੇ ਪੁੱਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਗਲੇ 3 ਘੰਟਿਆਂ 'ਚ ਪੁੱਡੁਚੇਰੀ ਦੇ ਕੋਲ ਵਾਲੇ ਤਟ ਨੂੰ ਪਾਰ ਕਰ ਜਾਵੇਗਾ।’
ਟ੍ਰਾਂਸਜੈਂਡਰ ਸਮੁਦਾਏ ਲਈ ਪੋਰਟਲ ਸ਼ੁਰੂ, ਪਛਾਣ ਪੱਤਰ ਲਈ ਦੇ ਸਕਦੇ ਹਨ ਅਰਜ਼ੀ

ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ-ਪੱਛਮ ਵਾਲੇ ਬੰਗਾਲ ਦੀ ਖਾੜੀ 'ਚ ਬਣੇ ਨਿਵਾਰ ਵਾਵਰੋਲਾ ਨੇ ਪੱਛਮੀ ਉੱਤਰ ਵੱਲ ਵੱਧਦੇ ਹੋਏ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਚੇਨਈ ਤੋਂ 160 ਕਿਲੋਮੀਟਰ ਅਤੇ ਪੁੱਡੁਚੇਰੀ ਤੋਂ 85 ਕਿਲੋਮੀਟਰ ਦੂਰ ਤਟ ਨਾਲ ਟਕਰਾਉਣ ਵਾਲਾ ਹੈ।

ਦੱਸ ਦਈਏ ਕਿ ਤੂਫਾਨ ਦੇ ਆਉਣ ਨਾਲ ਪਹਿਲਾਂ ਹੀ ਤਾਮਿਲਨਾਡੂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਚੇਨਈ 'ਚ ਮਾੜੇ ਹਾਲਾਤ ਹਨ। ਥਾਂ-ਥਾਂ ਪਾਣੀ ਇਕੱਠਾ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ। ਚੇਨਈ ਏਅਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਤਾਮਿਲਨਾਡੂ ਅਤੇ ਪੁੱਡੁਚੇਰੀ ਦੇ ਅਧਿਕਾਰੀਆਂ ਨੇ ਚੱਕਰਵਾਤੀ ਤੂਫਾਨ ਨਾਲ ਪੈਦਾ ਹੋਈ ਸਥਿਤੀ ਤੋਂ ਨਜਿੱਠਣ ਲਈ ਕਿਹੜੇ ਉਪਾਅ ਕੀਤੇ ਹਨ।
ਓਵੈਸੀ ਨੇ BJP ਨੇਤਾ ਨੂੰ ਦਿੱਤਾ 24 ਘੰਟੇ ਦਾ ਸਮਾਂ, ਕਿਹਾ- ਦੱਸੋ ਕਿੰਨੇ ਪਾਕਿਸਤਾਨੀ ਹਨ ਇੱਥੇ

ਚੇਨਈ ਇੰਟਰਨੈਸ਼ਨਲ ਏਅਰਪੋਰਟ ਬੰਦ
‘ਨਿਵਾਰ’ ਕਾਰਨ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀਰਵਾਰ ਦੀ ਸਵੇਰੇ 7 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਨਾਗਰ ਹਵਾਬਾਜੀ ਮੰਤਰਾਲਾ ਨੇ ਦਿੱਤੀ। ਨਾਗਰ ਹਵਾਬਾਜੀ ਮੰਤਰਾਲਾ ਨੇ ਟਵਿੱਟਰ 'ਤੇ ਲਿਖਿਆ, ‘ਵਾਵਰੋਲਾ ਨਿਵਾਰ ਕਾਰਨ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਅਤੇ ਸਾਵਧਾਨੀ ਦੇ ਤੌਰ 'ਤੇ ਚੇਨਈ ਹਵਾਈ ਅੱਡੇ ਨੂੰ ਅਸਥਾਈ ਰੂਪ ਨਾਲ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਬੰਦ ਕੀਤਾ ਗਿਆ ਹੈ। ਸਾਰੇ ਸਬੰਧਿਤ ਧਿਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।’


author

Inder Prajapati

Content Editor

Related News