ਪਹਿਲਾਂ ਕੀਤਾ ਸਰਵਰ ਹੈਕ ਫਿਰ ਬੈਂਕ ''ਚੋਂ ਉਡਾਏ 16.50 ਕਰੋੜ ਰੁਪਏ

Tuesday, Jul 16, 2024 - 01:22 AM (IST)

ਪਹਿਲਾਂ ਕੀਤਾ ਸਰਵਰ ਹੈਕ ਫਿਰ ਬੈਂਕ ''ਚੋਂ ਉਡਾਏ 16.50 ਕਰੋੜ ਰੁਪਏ

ਨੋਇਡਾ (ਯੂਪੀ) : ਨੋਇਡਾ ਵਿਚ ਨੈਨੀਤਾਲ ਬੈਂਕ ਦੀ ਇਕ ਸ਼ਾਖਾ ਤੋਂ ਸਾਈਬਰ ਲੁੱਟ ਰਾਹੀਂ ਅਣਪਛਾਤੇ ਠੱਗਾਂ ਨੇ ਵੱਖ-ਵੱਖ ਖਾਤਿਆਂ ਵਿਚੋਂ ਕਥਿਤ ਤੌਰ 'ਤੇ 16.50 ਕਰੋੜ ਰੁਪਏ ਟਰਾਂਸਫਰ ਕਰ ਲਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਿਸ ਕਮਿਸ਼ਨਰ (ਸਾਈਬਰ ਕ੍ਰਾਈਮ) ਵਿਵੇਕ ਰੰਜਨ ਰਾਏ ਨੇ ਦੱਸਿਆ ਕਿ ਪੁਲਸ ਨੇ ਜੂਨ ਵਿੱਚ ਪੰਜ ਦਿਨਾਂ ਦੌਰਾਨ ਵਾਪਰੇ ਇਸ ਅਪਰਾਧ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਰਾਏ ਨੇ ਕਿਹਾ ਕਿ ਸੈਕਟਰ 62 ਵਿੱਚ ਸਥਿਤ ਨੈਨੀਤਾਲ ਬੈਂਕ ਦੀ ਸ਼ਾਖਾ ਦੇ ਆਈਟੀ ਮੈਨੇਜਰ ਨੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ 16 ਤੋਂ 20 ਜੂਨ ਦਰਮਿਆਨ ਬੈਂਕ ਦੇ ਸਰਵਰ ਨੂੰ ਹੈਕ ਕਰ ਲਿਆ। ਅਧਿਕਾਰੀ ਨੇ ਕਿਹਾ ਕਿ ਹੈਕਰਾਂ ਨੇ ਬੈਂਕ ਮੈਨੇਜਰ ਦੇ 'ਲੌਗਇਨ ਆਈਡੀ' ਅਤੇ 'ਪਾਸਵਰਡ' 'ਤੇ ਕੰਟਰੋਲ ਹਾਸਲ ਕਰਨ ਲਈ ਸਰਵਰ ਦੀ ਵਰਤੋਂ ਕੀਤੀ। ਇਸੇ ਦੌਰਾਨ ਬੈਂਕ ਤੋਂ 16.50 ਕਰੋੜ ਰੁਪਏ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕੀਤੇ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ।


author

DILSHER

Content Editor

Related News