ਕੋਰੋਨਾ ਕਾਲ ਦੌਰਾਨ ਵਧਦੇ ਡਿਜੀਟਲੀਕਰਨ ਦੇ ਨਾਲ ਸਾਈਬਰ ਹਮਲੇ ਵੀ ਵਧੇ : WEF

Tuesday, Jan 18, 2022 - 03:48 PM (IST)

ਨਵੀਂ ਦਿੱਲੀ– ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੇ ਨਾਲ ਡਿਜੀਟਲੀਕਰਨ ਦੇ ਵਧਦੇ ਚਲਨ ਦਰਮਿਆਨ ਸਾਈਬਰ ਹਮਲਿਆਂ ਦੀਆਂ ਘਟਨਾਵਾਂ ਵੀ ਵਧੀਆਂ ਹਨ। ਇਸ ਸੰਬੰਧ ’ਚ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ, ਸਾਲ 2021 ’ਚ ਰੈਨਸਮਵੇਅਰ ਦੇ ਹਮਲਿਆਂ ’ਚ ਰਿਕਾਰਡ 151 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 

ਵਿਸ਼ਵ ਆਰਥਿਕ ਮੰਚ (ਡਬਲਿਊ.ਈ.ਐੱਫ.) ਨੇ ਆਨਲਾਈਨ ਦਾਵੋਸ ਏਜੰਡਾ 2022 ਸ਼ਿਖਰ ਸੰਮੇਲਨ ਦੌਰਾਨ ਜਾਰੀ ‘ਗਲੋਬਲ ਸਾਈਬਰ ਸੁਰੱਖਿਆ ਆਊਟਲੁਕ 2022’ ’ਚ ਕਿਹਾ ਗਿਆ ਕਿ ਪਿਛਲੇ ਸਾਲ ਕਿਸੇ ਵੀ ਇਕ ਸਫਲ ਸਾਈਬਰ ਹਮਲੇ ਦੀ ਚਪੇਟ ’ਚ ਆਉਣ ਵਾਲੀ ਕੰਪਨੀ ਨੂੰ 36 ਲੱਖ ਡਾਲਰ (ਕਰੀਬ 27 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਉਥੇ ਹੀ ਕਿਸੇ ਕੰਪਨੀ ’ਤੇ ਹੋਏ ਸਾਈਬਰ ਹਮਲੇ ਦੇ ਜਨਤਕ ਹੋਣ ਤੋਂ ਬਾਅਦ ਨੈਸਡੇਕ ’ਤੇ ਕੰਪਨੀ ਦੇ ਸ਼ੇਅਰ ਦੀ ਔਸਤ ਕੀਮਤ 6 ਮਹੀਨਿਆਂ ਬਾਅਦ ਵੀ ਲਗਭਗ ਤਿੰਨ ਫੀਸਦੀ ਤਕ ਘੱਟ ਰਹੀ।

ਡਬਲਿਊ.ਈ.ਐੱਫ. ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਗਲੋਬਲ ਡਿਜੀਟਲ ਅਰਥਵਿਵਸਥਾ ਵਧੀ ਹੈ। ਹਾਲਾਂਕਿ, ਇਸ ਦੇ ਨਾਲ ਸਾਈਬਰ ਹਮਲੇ ਵੀ ਵਧੇ ਹਨ ਅਤੇ ਸਾਈਬਰ ਸੁਰੱਖਿਆ ਨਾਲ ਜੁੜੇ ਲਗਭਗ 80 ਫੀਸਦੀ ਦਿੱਗਜ ਹੁਣ ਰੈਨਸਮਵੇਅਰ ਨੂੰ ਜਨਤਕ ਸੁਰੱਖਿਆ ਲਈ ‘ਖਤਰਾ’ ਅਤੇ ‘ਚਿਤਾਵਨੀ’ ਮੰਨਦੇ ਹਨ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਅਧਿਐਨ ’ਚ ਸ਼ਾਮਲ ਲਗਭਗ 92 ਫੀਸਦੀ ਕਾਰੋਬਾਰੀ ਅਧਿਕਾਰੀਆਂ ਨੇ ਮੰਨਿਆ ਕਿ ਸਾਈਬਰ ਲਚਕਤਾ ਨੂੰ ਐਂਟਰਪ੍ਰਾਈਜ਼ ਜੋਖਮ ਕੰਪਨੀਆਂ ਦੀਆਂ ਪ੍ਰਬੰਧਨ ਰਣਨੀਤੀਆਂ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। ਹਾਲਾਂਕਿ ਸਿਰਫ 55 ਫੀਸਦੀ ਸਾਈਬਰ ਸੁਰੱਖਿਆ ਜਾਣਕਾਰ ਹੀ ਇਸ ਗੱਲ ’ਤੇ ਸਹਿਮਤ ਹੋਏ। 


Rakesh

Content Editor

Related News