ਯੂ. ਪੀ. ਪੁਲਸ ਦੀ ਜੀਪ ਦਾ ਕੱਟਿਆ ਚਲਾਨ, ਹੁਣ ਭਰਨਾ ਹੋਵੇਗਾ 5 ਹਜ਼ਾਰ ਦਾ ਜੁਰਮਾਨਾ

Wednesday, Jun 14, 2023 - 02:28 PM (IST)

ਯੂ. ਪੀ. ਪੁਲਸ ਦੀ ਜੀਪ ਦਾ ਕੱਟਿਆ ਚਲਾਨ, ਹੁਣ ਭਰਨਾ ਹੋਵੇਗਾ 5 ਹਜ਼ਾਰ ਦਾ ਜੁਰਮਾਨਾ

ਬਸਤੀ (ਇੰਟ.) : ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਇਕ ਬਹੁਤ ਹੀ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਤੁਸੀਂ ਆਮ ਲੋਕਾਂ ਦੇ ਚਲਾਨ ਕੱਟਦੇ ਦੇਖਿਆ ਹੋਵੇਗਾ ਪਰ ਇੱਥੇ ਇਕ ਨੌਜਵਾਨ ਦੀ ਸ਼ਿਕਾਇਤ ’ਤੇ ਪੁਲਸ ਦੀ ਹੀ ਜੀਪ (ਗਿਣਤੀ ਯੂ. ਪੀ. 51 ਜੀ 0137) ਦਾ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਦਰਅਸਲ, ਇਕ ਸਬ-ਇੰਸਪੈਕਟਰ ਆਪਣੀ ਸਰਕਾਰੀ ਗੱਡੀ ’ਚ ਕਿਤੇ ਜਾ ਰਿਹਾ ਸੀ।

ਇਹ ਵੀ ਪੜ੍ਹੋ : ਜਿਹੜੇ ਅਫ਼ਸਰ ਕਦੇ ਫੀਲਡ ’ਚ ਹੀ ਨਹੀਂ ਨਿਕਲਦੇ, ਨਿਗਮ ਕਮਿਸ਼ਨਰ ਵਲੋਂ ਉਨ੍ਹਾਂ ਲਈ ਨਵੇਂ ਹੁਕਮ ਜਾਰੀ

ਨੌਜਵਾਨ ਨੇ ਟਵਿੱਟਰ ’ਤੇ ਲਿਖਿਆ, ਪੁਲਸ ਆਮ ਲੋਕਾਂ ਦਾ ਹਾਈ ਸਕਿਓਰਿਟੀ ਨੰਬਰ ਪਲੇਟ ਨਾ ਹੋਣ ’ਤੇ ਉਨ੍ਹਾਂ ਦਾ ਚਲਾਨ ਕੱਟਦੀ ਹੈ, ਓਹੀ ਪੁਲਸ ਖੁਦ ਖੁੱਲ੍ਹੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ।

ਇਹ ਵੀ ਪੜ੍ਹੋ : ਖਤਰੇ ਦੇ ਕਗਾਰ ’ਤੇ ਮਹਾਨਗਰ : ਭੂਚਾਲ ਜਾਂ ਕੋਈ ਹੋਰ ਐਮਰਜੈਂਸੀ ਘਟਨਾ ਨਾਲ ਨਜਿੱਠਣ ਦੇ ਭਰਪੂਰ ਸੋਮੇ ਮੌਜੂਦ ਨਹੀਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News