ਕਸਟਮ ਅਧਿਕਾਰੀਆਂ ਨੇ 'ਕੋਵਿਡ ਵਿਸ਼ੇਸ਼ ਰੇਲ' 'ਚੋਂ ਜ਼ਬਤ ਕੀਤੀ 4.5 ਲੱਖ ਦੀ ਸਿਗਰਟ
Wednesday, Jul 08, 2020 - 05:48 PM (IST)
ਨਵੀਂ ਦਿੱਲੀ (ਭਾਸ਼ਾ)— ਪੁਰਾਣੀ ਦਿੱਲੀ ਰੇਲਵੇ ਸਟੇਸ਼ਨ 'ਤੇ ਇਕ ਕੋਵਿਡ ਵਿਸ਼ੇਸ਼ ਰੇਲ ਵਿਚੋਂ ਕਸਟਮਜ਼ ਰੋਕਥਾਮ ਅਧਿਕਾਰੀਆਂ ਨੇ ਗੈਰ-ਕਾਨੂੰਨੀ ਰੂਪ ਨਾਲ ਲਿਆਂਦੀ ਗਈ 4.5 ਲੱਖ ਸਿਗਰਟ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਲੱਗਭਗ 40 ਲੱਖ ਰੁਪਏ ਦੀ ਕੀਮਤ ਦੀ 'ਪੈਰਿਸ' ਬਰਾਂਡ ਦੀ ਸਿਗਰਟ ਨੂੰ 15 ਡੱਬਿਆਂ ਵਿਚ ਪੈਕ ਕੀਤਾ ਗਿਆ ਸੀ। ਸ਼ੱਕ ਹੈ ਕਿ ਇਨ੍ਹਾਂ ਨੂੰ ਬੰਗਲਾਦੇਸ਼ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਡੱਬਿਆਂ ਨੂੰ ਰੇਲ ਦੇ ਇਕ ਮਾਲ ਡੱਬੇ 'ਚੋਂ ਬਰਾਮਦ ਕੀਤਾ ਗਿਆ ਹੈ, ਜੋ ਕਿ ਤਾਲਾਬੰਦੀ ਵਿਚ ਅੰਮ੍ਰਿਤਸਰ ਹੁੰਦੇ ਹੋਏ ਹਾਵੜਾ ਤੋਂ ਦਿੱਲੀ ਆਉਂਦੀ-ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਬਣੀ ਇਸ ਸਿਗਰਟ ਦੀ ਤਸਕਰੀ ਕਰ ਕੇ ਭਾਰਤ-ਬੰਗਲਾਦੇਸ਼ ਸਰੱਹਦ ਤੋਂ ਹਾਵੜਾ ਜ਼ਰੀਏ ਦੇਸ਼ ਵਿਚ ਲਿਆਉਣ ਦਾ ਸ਼ੱਕ ਹੈ। ਹੁਣ ਤੱਕ ਕੋਈ ਗ੍ਰਿ੍ਰਫ਼ਤਾਰੀ ਨਹੀਂ ਹੋਈ ਹੈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।