ਬੇਰਹਿਮ ਮਾਂ ਨੇ 2 ਮਹੀਨੇ ਦੇ ਮਾਸੂਮ ਨੂੰ ਤਲਾਬ ''ਚ ਸੁੱਟਿਆ, ਮੌਤ ਹੋਣ ਤੋਂ ਬਾਅਦ ਫਿਰ ਝਾੜੀਆਂ ''ਚ ਸੁੱਟੀ ਲਾਸ਼

Sunday, Oct 06, 2024 - 11:28 PM (IST)

ਬੇਰਹਿਮ ਮਾਂ ਨੇ 2 ਮਹੀਨੇ ਦੇ ਮਾਸੂਮ ਨੂੰ ਤਲਾਬ ''ਚ ਸੁੱਟਿਆ, ਮੌਤ ਹੋਣ ਤੋਂ ਬਾਅਦ ਫਿਰ ਝਾੜੀਆਂ ''ਚ ਸੁੱਟੀ ਲਾਸ਼

ਨੈਸ਼ਨਲ ਡੈਸਕ : ਬਿਜਨੌਰ ਜ਼ਿਲ੍ਹੇ ਦੇ ਸਿਓਹਾਰਾ ਥਾਣਾ ਖੇਤਰ 'ਚ ਇਕ ਔਰਤ ਨੇ ਕਥਿਤ ਤੌਰ 'ਤੇ ਆਪਣੇ 2 ਮਹੀਨੇ ਦੇ ਬੇਟੇ ਨੂੰ ਤਲਾਬ 'ਚ ਸੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਿਜਨੌਰ ਦੇ ਵਧੀਕ ਪੁਲਸ ਸੁਪਰਡੈਂਟ (ਏ.ਐੱਸ.ਪੀ.) ਧਰਮ ਸਿੰਘ ਮਰਚਲ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਸਿਓਹਾਰਾ ਥਾਣੇ ਦੇ ਸਹਿਸਪੁਰ ਵਿਚ ਈਦਗਾਹ ਨੇੜੇ ਝਾੜੀਆਂ ਵਿੱਚੋਂ ਇਕ ਦੋ ਮਹੀਨੇ ਦੇ ਬੱਚੇ ਦੀ ਲਾਸ਼ ਮਿਲੀ।

ਇਹ ਵੀ ਪੜ੍ਹੋ : ਹੋਸਟਲ 'ਚ ਰਾਤ ਦੇ ਖਾਣੇ ਤੋਂ ਬਾਅਦ ਵਿਦਿਆਰਥਣਾਂ ਦੀ ਸਿਹਤ ਵਿਗੜੀ, 50 ਨੂੰ ਕਰਾਇਆ ਹਸਪਤਾਲ ਦਾਖ਼ਲ

ਏਐੱਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਲਾਸ਼ ਹੁਸੈਨ ਪੁੱਤਰ ਚਾਂਦਨੀ ਵਾਸੀ ਮੁਹੱਲਾ ਸ਼ੇਖਾਂ ਦੀ ਹੈ। ਉਸ ਨੇ ਦੱਸਿਆ ਕਿ ਜਦੋਂ ਚਾਂਦਨੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਸ਼ਨੀਵਾਰ ਰਾਤ ਆਪਣੇ ਲੜਕੇ ਹੁਸੈਨ ਨੂੰ ਤਲਾਬ ਵਿਚ ਸੁੱਟ ਦਿੱਤਾ ਸੀ। ਏਐੱਸਪੀ ਨੇ ਦੱਸਿਆ ਕਿ ਜਦੋਂ ਤੱਕ ਪਰਿਵਾਰ ਨੇ ਲੜਕੇ ਹੁਸੈਨ ਨੂੰ ਤਲਾਬ ਵਿੱਚੋਂ ਬਾਹਰ ਕੱਢਿਆ, ਉਦੋਂ ਤੱਕ ਉਹ ਮਰ ਚੁੱਕਾ ਸੀ, ਜਿਸ ਤੋਂ ਬਾਅਦ ਚਾਂਦਨੀ ਨੇ ਹੁਸੈਨ ਨੂੰ ਝਾੜੀਆਂ ਵਿਚ ਸੁੱਟ ਦਿੱਤਾ ਅਤੇ ਭੱਜ ਗਈ। 

ਉਨ੍ਹਾਂ ਦੱਸਿਆ ਕਿ ਪੁਲਸ ਨੇ ਚਾਂਦਨੀ ਦੇ ਪਤੀ ਸਲੀਮ ਦੀ ਸ਼ਿਕਾਇਤ ’ਤੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News