ਜੰਮੂ-ਕਸ਼ਮੀਰ ਦੇ ਕੁਲਗਾਮ 'ਚ CRPF ਅਤੇ ਆਰਮੀ ਕੈਂਪ ਦੇ ਕੋਲ ਅੱਤਵਾਦੀਆਂ ਦਾ ਹਮਲਾ
Saturday, Jun 17, 2017 - 11:19 AM (IST)

ਜੰਮੂ — ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੀ.ਆਰ.ਪੀ.ਐਫ. ਅਤੇ ਆਰਮੀ ਕੈਂਪ ਦੇ ਕੋਲ ਅੱਤਵਾਦੀਆਂ ਨੇ ਹਮਲਾ ਕਰਨ ਦੀ ਖਬਰ ਹੈ। ਜਾਣਕਾਰੀ ਦੇ ਮੁਤਾਬਕ ਇਹ ਹਮਲਾ ਬਿਜਬੇਹਾੜਾ 'ਚ SICOP ਕੈਂਪ 'ਚ ਹੋਇਆ, ਜਿਥੇ ਫੌਜ ਅਤੇ ਸੀ.ਆਰ.ਪੀ.ਐਫ. ਦੇ ਜਵਾਨ ਮੌਜੂਦ ਹੁੰਦੇ ਹਨ। ਹਮਲੇ ਤੋਂ ਬਾਅਦ ਸੁਰੱਖਿਆਫੋਰਸ ਨੇ ਪੂਰੇ ਇਲਾਕੇ ਦਾ ਘੇਰਾ ਕਰ ਲਿਆ ਅਤੇ ਹੁਣ ਦੋਵਾਂ ਪਾਸਿਆਂ ਤੋਂ ਮੁਕਾਬਲਾ ਜਾਰੀ ਹੈ।