ਸੀ.ਆਰ.ਪੀ.ਐੱਫ. ਜਵਾਨਾਂ ਨੇ ਜ਼ਖਮੀ ਵਿਅਕਤੀ ਨੂੰ ਮੰਜੇ ''ਤੇ ਪਹੁੰਚਾਇਆ ਹਸਪਤਾਲ

Friday, May 31, 2019 - 04:24 PM (IST)

ਸੀ.ਆਰ.ਪੀ.ਐੱਫ. ਜਵਾਨਾਂ ਨੇ ਜ਼ਖਮੀ ਵਿਅਕਤੀ ਨੂੰ ਮੰਜੇ ''ਤੇ ਪਹੁੰਚਾਇਆ ਹਸਪਤਾਲ

ਬੀਜਾਪੁਰ— ਛੱਤੀਸਗੜ੍ਹ  ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲੇ 'ਚ ਟਰੈਕਟਰ ਤੋਂ ਡਿੱਗ ਕੇ ਜ਼ਖਮੀ ਇਕ ਵਿਅਕਤੀ ਦੇ ਲਏ ਸੀ.ਆਰ.ਪੀ.ਐੱਫ. ਦੇ ਜਵਾਨ ਦੇਵਦੂਤ ਸਾਬਤ ਹੋਏ। ਇਨ੍ਹਾਂ ਜਵਾਨਾਂ ਨੇ ਜ਼ਖਮੀ ਵਿਅਕਤੀ ਨੂੰ ਮੰਜੇ 'ਤੇ ਪੈਦਲ ਕਰੀਬ 5 ਕਿਲੋਮੀਟਰ ਦੂਰ ਸਥਿਤ ਹਸਪਤਾਲ ਪਹੁੰਚਾਇਆ। ਜ਼ਖਮੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਬੀਜਾਪੁਰ ਜ਼ਿਲੇ ਦੇ ਨਕਸਲ ਪ੍ਰਭਾਵਿਤ ਇਲਾਕੇ 'ਚ ਇਕ ਵਿਅਕਤੀ ਟਰੈਕਟਰ ਤੋਂ ਡਿੱਗ ਕੇ ਜ਼ਖਮੀ ਹੋ ਗਿਆ। ਬੇਹੱਦ ਪਿਛੜਾ ਇਲਾਕਾ ਹੋਣ ਕਾਰਨ ਇੱਥੇ ਸੜਕਾਂ ਦੀ ਕਮੀ ਹੈ। ਜ਼ਖਮੀ ਵਿਅਕਤੀ ਦੀ ਜਾਨ 'ਤੇ ਬਣ ਆਈ। ਇਸ ਦੀ ਸੂਚਨਾ ਜਦੋਂ ਸੀ.ਆਰ.ਪੀ.ਐੱਫ. ਦੀ ਕੋਬਰਾ ਬਟਾਲੀਅਨ ਨੂੰ ਮਿਲੀ ਤਾਂ ਉਹ ਤੁਰੰਤ ਮਦਦ ਲਈ ਪਹੁੰਚ ਗਏ। ਕਿਉਂਕਿ ਇਲਾਕੇ 'ਚ ਸੜਕ ਨਹੀਂ ਸੀ, ਇਸ ਲਈ ਉਹ ਜ਼ਖਮੀ ਵਿਅਕਤੀ ਨੂੰ ਮੰਜੇ 'ਤੇ ਪੈਦਲ ਹੀ ਹਸਪਤਾਲ ਲਈ ਨਿਕਲ ਗਏ।

ਸੀ.ਆਰ..ਪੀ.ਐੱਫ. ਦੇ ਜਵਾਨਾਂ ਨੇ ਜ਼ਖਮੀ ਨੂੰ ਕਰੀਬ 5 ਕਿਲੋਮੀਟਰ ਦੂਰ ਸਥਿਤ ਹਸਪਤਾਲ ਪਹੁੰਚਾਇਆ। ਜ਼ਖਮੀ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ। ਕੋਬਰਾ ਬਟਾਲੀਅਨ ਦੇ ਜਵਾਨਾਂ ਦੀ ਇਸ ਨੇਕ ਕੰਮ ਦੀ ਜੰਮ ਕੇ ਪ੍ਰਸ਼ੰਸਾ ਹੋ ਰਹੀ ਹੈ। ਸੋਸ਼ਲ ਮੀਡੀਆ 'ਚ ਉਨ੍ਹਾਂ ਦੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ।


author

DIsha

Content Editor

Related News