ਅਪਰਾਧੀਆਂ ਦੇ ਹੌਸਲੇ ਬੁਲੰਦ: ਘਰ ਜਾ ਰਹੇ ਪੁਲਸ ਮੁਲਾਜ਼ਮ ਨੂੰ ਬਣਾਇਆ ਸ਼ਿਕਾਰ

Friday, May 22, 2026 - 04:47 PM (IST)

ਅਪਰਾਧੀਆਂ ਦੇ ਹੌਸਲੇ ਬੁਲੰਦ: ਘਰ ਜਾ ਰਹੇ ਪੁਲਸ ਮੁਲਾਜ਼ਮ ਨੂੰ ਬਣਾਇਆ ਸ਼ਿਕਾਰ

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਤਿੰਨ ਬਦਮਾਸ਼ਾਂ ਨੇ ਕਾਰ 'ਚ ਲਿਫਟ ਦੇਣ ਦਾ ਝਾਂਸਾ ਦੇ ਕੇ ਇਕ ਪੁਲਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਫੋਨ, ਬਟੂਆ, ਨਕਦੀ ਅਤੇ ਏਟੀਐੱਮ ਕਾਰਡ ਲੁੱਟ ਲਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਦੀ ਸ਼ਿਕਾਇਤ 'ਤੇ ਥਾਣਾ ਦਾਦਰੀ 'ਚ ਕੁੱਟਮਾਰ ਅਤੇ ਚੋਰੀ ਦੀ ਧਾਰਾ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਅਨੁਜ ਕੁਮਾਰ (ਮੌਜੂਦਾ ਸਮੇਂ ਮਥੁਰਾ ਦੇ ਯਮੁਨਾ ਪਾਰ ਥਾਣੇ 'ਚ ਭਰਤੀ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ) ਨੇ ਦੱਸਿਆ ਕਿ 20 ਮਈ ਨੂੰ ਉਹ ਯਮੁਨਾ ਪਾਰ ਤੋਂ ਇਕ ਦਿਨ ਛੁੱਟੀ 'ਤੇ ਘਰ ਜਾ ਰਹੇ ਸਨ। ਅਨੁਜ ਨੇ ਦੱਸਿਆ ਕਿ ਮਥੁਰਾ ਤੋਂ ਨੋਇਡਾ ਦੇ ਸੈਕਟਰ 62 ਪਹੁੰਚਣ ਤੋਂ ਬਾਅਦ ਉਹ ਜੋਇਆ ਜਾਣ ਲਈ ਕਿਸੇ ਵਾਹਨ ਦਾ ਇੰਤਜ਼ਾਰ ਕਰ ਰਹੇ ਸਨ। 

ਪੀੜਤ ਅਨੁਸਾਰ, ਇੰਤਜ਼ਾਰ ਕਰਨ ਦੌਰਾਨ ਇਕ ਕਾਰ ਅਚਾਨਕ ਉਨ੍ਹਾਂ ਕੋਲ ਰੁਕੀ ਅਤੇ ਉਸ ਦੇ ਡਰਾਈਵਰ ਨੇ ਪੁੱਛਿਆ ਕਿ ਉਨ੍ਹਾਂ ਨੇ ਕਿੱਥੇ ਜਾਣਾ ਹੈ। ਜਦੋਂ ਅਨੁਜ ਨੇ ਕਿਹਾ ਕਿ ਉਸ ਨੇ ਜੋਇਆ ਜਾਣਾ ਹੈ ਤਾਂ ਕਾਰ ਡਰਾਈਵਰ ਨੇ ਉਸ ਨੂੰ ਅੰਦਰ ਬੈਠਣ ਲਈ ਕਿਹਾ। ਡਰਾਈਵਰ ਤੋਂ ਇਲਾਵਾ ਕਾਰ 'ਚ 2 ਹੋਰ ਵਿਅਕਤੀ ਵੀ ਮੌਜੂਦ ਸਨ। ਅਨੁਜ ਨੇ ਦੱਸਿਆ ਕਿ ਥੋੜ੍ਹੀ ਦੂਰ ਜਾਣ ਤੋਂ ਬਾਅਦ ਦੋਵੇਂ ਸਵਾਰੀਆਂ ਅਤੇ ਚਾਲਕ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਪੁਲਸ ਨੇ ਦੱਸਿਆ ਕਿ ਬਦਮਾਸ਼ਾਂ ਨੇ ਅਨੁਜ ਨੂੰ ਦਾਦਰੀ ਦੇ ਬੋੜਾਕੀ ਪਿੰਡ ਕੋਲ ਲਿਜਾ ਕੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਕੋਲ ਮੌਜੂਦ ਨਕਦੀ, ਮੋਬਾਈਲ ਫੋਨ, ਬਟੂਆ ਅਤੇ ਏਟੀਐੱਮ ਕਾਰਡ ਲੁੱਟ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਅਨੁਜ ਨੂੰ ਚੱਲਦੀ ਕਾਰ 'ਚੋਂ ਧੱਕਾ ਦੇ ਦਿੱਤਾ। ਕੁੱਟਮਾਰ ਦੌਰਾਨ ਅਨੁਜ ਦੇ ਚਿਹਰੇ ਨੂੰ ਚੱਲਦੀ ਕਾਰ ਤੋਂ ਧੱਕਾ ਦੇ ਕੇ ਸੁੱਟ ਦਿੱਤਾ। ਕੁੱਟਮਾਰ ਦੌਰਾਨ ਅਨੁਜ ਦੇ ਚਿਹਰੇ 'ਤੇ ਗੰਭੀਰ ਸੱਟ ਲੱਗੀ ਹੈ। ਥਾਣਾ ਦਾਦਰੀ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News