UN ’ਚ ਬੋਲਿਆ ਭਾਰਤ, ਮੁੰਬਈ ਧਮਾਕਿਆਂ ਦੇ ਦੋਸ਼ੀਆਂ ਨੂੰ ਪਾਕਿ ਦੇ ਰਿਹੈ 5 ਤਾਰਾ ਸਹੂਲਤਾਂ

Wednesday, Jan 19, 2022 - 03:11 PM (IST)

ਨਿਊਯਾਰਕ (ਭਾਸ਼ਾ)- ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਨੇ ਕਿਹਾ ਹੈ ਕਿ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧੀ ਪਾਕਿਸਤਾਨ ਵਿਚ 5 ਤਾਰਾ ਸਹੂਲਤਾਂ ਦਾ ਲਾਭ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਦਾ ਅਸਿੱਧਾ ਇਸ਼ਾਰਾ ਅੰਤਰਰਾਸ਼ਟਰੀ ਅਪਰਾਧੀ ਦਾਊਦ ਇਬਰਾਹਿਮ ਵੱਲ ਸੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀ.ਐਸ. ਤਿਰੁਮੂਰਤੀ ਨੇ ਮੰਗਲਵਾਰ ਨੂੰ ‘ਗਲੋਬਲ ਕਾਊਂਟਰ-ਟੈਰਰਿਜ਼ਮ ਕੌਂਸਲ’ ਵੱਲੋਂ ਆਯੋਜਿਤ ‘ਅੰਤਰਰਾਸ਼ਟਰੀ ਅੱਤਵਾਦ ਵਿਰੋਧੀ ਐਕਸ਼ਨ ਕਾਨਫਰੰਸ 2022’ ਵਿਚ ਕਿਹਾ ਕਿ ਅੱਤਵਾਦ ਅਤੇ ਦੇਸ਼ਾਂ ਵਿਚਾਲੇ ਸੰਗਠਿਤ ਅਪਰਾਧ ਦੇ ਸੰਪਰਕਾਂ ਨੂੰ ਪੂਰੀ ਤਰ੍ਹਾਂ ਪਛਾਣਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ’ਤੇ ਸਖ਼ਤ ਤਰੀਕੇ ਨਾਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਜਲੰਧਰ ਦੇ ਨੌਜਵਾਨ ਰਾਹੁਲ ਸੁਮਨ ਦੀ ਮੌਤ

ਉਨ੍ਹਾਂ ਕਿਹਾ, ‘ਅਸੀਂ ਦੇਖਿਆ ਹੈ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧੀਆਂ ਦੇ ਸਿੰਡੀਕੇਟ ਨੂੰ ਨਾ ਸਿਰਫ਼ ਸਰਕਾਰੀ ਸੁਰੱਖਿਆ ਦਿੱਤੀ ਗਈ ਹੈ, ਸਗੋਂ ਉਹ 5 ਤਾਰਾ ਸਹੂਲਤਾਂ ਦਾ ਵੀ ਆਨੰਦ ਲੈ ਰਿਹਾ ਹੈ।’ ਤਿਰੁਮੂਰਤੀ ਦੇ ਬਿਆਨਾਂ ਨੂੰ ਡੀ-ਕੰਪਨੀ ਅਤੇ ਉਸ ਦੇ ਸਰਗਨਾ ਦਾਊਦ ਇਬਰਾਹਿਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਦੇ ਪਾਕਿਸਤਾਨ ਵਿਚ ਲੁੱਕੇ ਹੋਣ ਦੀ ਗੱਲ ਮੰਨੀ ਜਾਂਦੀ ਹੈ। ਪਾਕਿਸਤਾਨ ਨੇ ਅਗਸਤ 2020 ਵਿਚ ਪਹਿਲੀ ਵਾਰ ਦਾਊਦ ਦੀ ਆਪਣੇ ਇੱਥੇ ਮੌਜੂਦਗੀ ਨੂੰ ਸਵੀਕਾਰ ਕੀਤਾ ਸੀ। ਇਸ ਤੋਂ ਪਹਿਲਾਂ, ਉਥੋਂ ਦੀ ਸਰਕਾਰ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ’ਤੇ ਪਾਬੰਦੀਆਂ ਲਗਾਈਆਂ ਸਨ, ਜਿਸ ਵਿਚ ਭਾਰਤ ਨੂੰ ਲੋੜੀਂਦੇ ਅੰਤਰਰਾਸ਼ਟਰੀ ਅਪਰਾਧੀ ਦਾਊਦ ਦਾ ਵੀ ਨਾਮ ਸੀ।

ਇਹ ਵੀ ਪੜ੍ਹੋ: WHO ਦੀ ਚੇਤਾਵਨੀ, ਅਜੇ ਨਹੀਂ ਖ਼ਤਮ ਹੋਈ ਮਹਾਮਾਰੀ, ਹੋਰ ਨਵੇਂ ਵੇਰੀਐਂਟਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News