ਕ੍ਰਿਕਟਰ ਇਸ਼ਾਨ ਕਿਸ਼ਨ ਦੇ ਪਿਤਾ ਪ੍ਰਣਵ ਪਾਂਡੇ ਜਨਤਾ ਦਲ (ਯੂ) ’ਚ ਸ਼ਾਮਲ

Sunday, Oct 27, 2024 - 11:20 PM (IST)

ਪਟਨਾ, (ਭਾਸ਼ਾ)- ਕ੍ਰਿਕਟਰ ਇਸ਼ਾਨ ਕਿਸ਼ਨ ਦੇ ਪਿਤਾ ਪ੍ਰਣਵ ਕੁਮਾਰ ਪਾਂਡੇ ਐਤਵਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ’ਚ ਸ਼ਾਮਲ ਹੋ ਗਏ।

ਪਾਂਡੇ ਨੂੰ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸੰਜੇ ਕੁਮਾਰ ਝਾਅ ਤੇ ਸੂਬਾ ਇਕਾਈ ਦੇ ਮੁਖੀ ਉਮੇਸ਼ ਸਿੰਘ ਕੁਸ਼ਵਾਹਾ ਸਮੇਤ ਕਈ ਚੋਟੀ ਦੇ ਆਗੂਆਂ ਦੀ ਮੌਜੂਦਗੀ ’ਚ ਇੱਥੇ ਇਕ ਸਮਾਗਮ ’ਚ ਪਾਰਟੀ ’ਚ ਸ਼ਾਮਲ ਕੀਤਾ ਗਿਆ।

ਪਾਰਟੀ ’ਚ ਸ਼ਾਮਲ ਹੋਣ ਪਿੱਛੋਂ ਪਾਂਡੇ ਨੇ ਕਿਹਾ ਕਿ ਮੈਂ ਇਕ ਵਾਰ ਫਿਰ ਪਾਰਟੀ 'ਚ ਵਾਪਸ ਆ ਕੇ ਖੁਸ਼ ਮਹਿਸੂਸ ਕਰ ਰਿਹਾ ਹਾਂ। ਨਿਤੀਸ਼ ਕੁਮਾਰ ਹਮੇਸ਼ਾ ਮੇਰੇ ਲਈ ਪ੍ਰੇਰਨਾ ਦਾ ਸੋਮਾ ਰਹੇ ਹਨ। ਹੁਣ ਮੈਂ ਆਪਣੇ ਸੀਨੀਅਰ ਸਾਥੀਆਂ ਦੇ ਨਿਰਦੇਸ਼ਾਂ ਹੇਠ ਸਖ਼ਤ ਮਿਹਨਤ ਕਰ ਕੇ ਪਾਰਟੀ ਨੂੰ ਮਜ਼ਬੂਤ ​​ਕਰਾਂਗਾ।


Rakesh

Content Editor

Related News