ਭਾਰਤ-ਪਾਕਿ ਮੁਕਾਬਲੇ ਤੋਂ ਪਹਿਲਾਂ ਕਾਨਪੁਰ 'ਚ ਕ੍ਰਿਕਟ ਫੈਂਸ ਨੇ ਕਰਵਾਈ ਪੂਜਾ

Saturday, Oct 23, 2021 - 11:22 PM (IST)

ਭਾਰਤ-ਪਾਕਿ ਮੁਕਾਬਲੇ ਤੋਂ ਪਹਿਲਾਂ ਕਾਨਪੁਰ 'ਚ ਕ੍ਰਿਕਟ ਫੈਂਸ ਨੇ ਕਰਵਾਈ ਪੂਜਾ

ਖੇਡ ਡੈਸਕ : ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਕਾਨਪੁਰ ਵਿੱਚ ਕ੍ਰਿਕਟ ਫੈਂਸ ਨੇ ਵਿਸ਼ੇਸ਼ ਪੂਜਾ ਕੀਤੀ। ਕਾਨਪੁਰ ਦੇ ਹਨੁੰਮਾਨ ਮੰਦਰ ਵਿੱਚ ਭਾਰਤ ਜਿੱਤੇਗਾ, ਪਾਕਿਸਤਾਨ ਹਾਰੇਗਾ ਦੇ ਬੈਨਰ ਹੱਥ ਵਿੱਚ ਲਏ ਫੈਂਸ ਨੇ ਪੂਜਾ ਕੀਤੀ ਅਤੇ ਭਾਰਤ ਦੀ ਜਿੱਤ ਦੀ ਕਾਮਨਾ ਕੀਤੀ।

ਫੈਂਸ ਇਸ ਦੌਰਾਨ ਆਪਣੇ ਪਸੰਦੀਦਾ ਸਟਾਰਸ ਦੀ ਤਸਵੀਰ ਵੀ ਹੱਥ ਵਿੱਚ ਫੜੇ ਵਿਖੇ। ਸਾਰਿਆਂ ਨੇ ਜਿੱਤੇਗੀ ਟੀਮ ਇੰਡੀਆ ਦੇ ਨਾਅਰੇ ਲਗਾਏ। ਕ੍ਰਿਕਟ ਫੈਂਸ ਇਸ ਦੌਰਾਨ ਆਪਣੇ ਚਿਹਰੇ 'ਤੇ ਤਿਰੰਗਾ ਪੇਂਟ ਕਰਵਾ ਕੇ ਵੀ ਆਏ।

ਜਾਣੋਂ ਮੈਚ ਦੇ ਫੈਕਟਸ
ਕੁੱਲ ਮੈਚ 8
ਭਾਰਤ 6
ਪਾਕਿਸਤਾਨ 1
ਡਰਾਅ/ਟਾਈ 1

ਸਾਨੂੰ ਆਪਣੇ ਇਨ੍ਹਾਂ ਕ੍ਰਿਕਟਰਾਂ 'ਤੇ ਭਰੋਸਾ
ਵਿਰਾਟ ਕੋਹਲੀ: 90 ਮੈਚ, 3159 ਦੌੜਾਂ
ਰੋਹਿਤ ਸ਼ਰਮਾ: 111 ਮੈਚ, 2864 ਦੌੜਾਂ
ਕੇ.ਐੱਲ. ਰਾਹੁਲ: 49 ਮੈਚ, 1557 ਦੌੜਾਂ
ਜਸਪ੍ਰੀਤ ਬੁਮਰਾਹ: 50 ਮੈਚ, 59 ਵਿਕਟਾਂ
ਮੁਹੰਮਦ ਸ਼ਮੀ: 12 ਮੈਚ, 12 ਵਿਕਟਾਂ

ਦੁਬਈ ਦੇ ਮੈਦਾਨ 'ਤੇ ਰਿਕਾਰਡ
ਭਾਰਤ
6 ਵਨਡੇ ਮੁਕਾਬਲੇ ਖੇਡੇ ਹਨ ਟੀਮ ਇੰਡੀਆ ਨੇ
4 ਵਿੱਚ ਜਿੱਤ, ਇੱਕ ਵਿੱਚ ਹਾਰ, ਇੱਕ ਟਾਈ

ਪਾਕਿਸਤਾਨ 
22 ਟੀ-20 ਖੇਡੇ ਹਨ ਪਾਕਿਸਤਾਨ ਨੇ
14 ਵਿੱਚ ਜਿੱਤ, 7 ਵਿੱਚ ਹਾਰ, ਇੱਕ ਟਾਈ

ਆਈ.ਸੀ.ਸੀ. ਈਵੈਂਟ ਵਿੱਚ ਭਾਰਤ-ਪਾਕਿ
ਟੂਰਨਾਮੈਂਟ ਮੈਚ ਭਾਰਤ ਪਾਕਿਸਤਾਨ ਡਰਾਅ
50 ਓਵਰ ਵਿਸ਼ਵ ਕੱਪ 7 7 0 0
ਟੀ-20 ਵਿਸ਼ਵ ਕੱਪ 5 4 0 1
ਕੁੱਲ 12 11 0 1

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News