ਕੋਵਿਡ-19: ਲਾਸ਼ਾਂ ਨਾਲ ਭਰੀਆਂ ਐਂਬੁਲੈਂਸਾਂ ਦੀਆਂ ਲੱਗੀਆਂ ਲਾਈਨਾਂ, ਸਸਕਾਰ ਲਈ ਘੱਟ ਪੈ ਗਈਆਂ ਲੱਕੜੀਆਂ
Tuesday, Apr 20, 2021 - 03:29 AM (IST)
ਰਾਂਚੀ - ਝਾਰਖੰਡ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ ਪਾਜ਼ੇਟਿਵ ਕੇਸ ਵਿੱਚ ਵਾਧਾ ਹੋ ਰਿਹਾ, ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਅੰਤਿਮ ਸੰਸਕਾਰ ਲਈ ਮੁਕਤੀ ਧਾਮ ਪੁੱਜੇ ਲੋਕਾਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਰਾਂਚੀ ਦੇ ਮੁਕਤੀਧਾਮ ਵਿੱਚ ਲਾਸ਼ ਲੈ ਕੇ ਪਹੁੰਚੀ ਐਂਬੁਲੈਂਸ ਦੀ ਲਾਈਨ ਲੱਗ ਗਈ। ਹਾਲਾਤ ਅਜਿਹੇ ਹੋ ਗਏ ਕਿ ਸੰਸਕਾਰ ਲਈ ਲੱਕੜੀ ਵੀ ਘੱਟ ਪੈ ਗਈ।
ਇਹ ਵੀ ਪੜ੍ਹੋ- ਭਰਜਾਈ ਨਾਲ ਵਿਆਹ ਕਰਨ ਤੋਂ ਇਤਰਾਜ਼ ਹੋਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ਸ਼ਾਮ 5 ਵਜੇ ਤੱਕ 38 ਲਾਸ਼ਾਂ ਦਾ ਹੋਇਆ ਸਸਕਾਰ
ਕਾਫ਼ੀ ਇੰਤਜ਼ਾਰ ਤੋਂ ਬਾਅਦ ਲੋਕਾਂ ਦਾ ਸਬਰ ਜਵਾਬ ਦੇਣ ਲਗਾ, ਜਿਸਦੇ ਚੱਲਦੇ ਉਨ੍ਹਾਂ ਨੇ ਸੜਕ ਜਾਮ ਵੀ ਕੀਤਾ। ਹਾਲਾਂਕਿ, ਤੁਰੰਤ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੱਕੜੀ ਦੀ ਵਿਵਸਥਾ ਕੀਤੀ ਗਈ, ਜਿਸ ਦੇ ਬਾਅਦ ਸ਼ਾਮ ਪੰਜ ਵਜੇ ਤੱਕ 38 ਲਾਸ਼ਾਂ ਦਾ ਸਸਕਾਰ ਹੋਇਆ। ਰਾਂਚੀ ਦੇ ਡੋਰੰਡਾ ਸਥਿਤ ਘਾਘਰਾ ਮੁਕਤੀਧਾਮ ਵਿੱਚ ਕੋਰੋਨਾ ਇਨਫੈਕਸ਼ਨ ਅਤੇ ਦੂਜੀ ਬੀਮਾਰੀਆਂ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਲੈ ਕੇ ਅੰਤਿਮ ਸਸਕਾਰ ਲਈ ਗਏ ਲੋਕਾਂ ਨੂੰ ਸਵੇਰੇ ਸੱਤ ਵਜੇ ਤੋਂ ਲੱਕੜੀ ਦੀ ਕਮੀ ਦੀ ਵਜ੍ਹਾ ਨਾਲ ਇੰਤਜ਼ਾਰ ਕਰਨਾ ਪਿਆ।
ਇਹ ਵੀ ਪੜ੍ਹੋ- ਲਾਕਡਾਊਨ ਤੋਂ ਬਾਅਦ ਰੇਲਵੇ ਸਟੇਸ਼ਨਾਂ-ਬੱਸ ਅੱਡਿਆਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਹੋਇਆ ਇਕੱਠ, ਦੇਖੋ ਤਸਵੀਰਾਂ
ਲੱਕੜੀ ਘੱਟ ਪੈਣ ਦੀ ਵਜ੍ਹਾ ਨਾਲ ਸਸਕਾਰ ਵਿੱਚ ਹੋਈ ਦੇਰੀ
ਦੱਸਿਆ ਗਿਆ ਕਿ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਨਗਰ ਨਿਗਮ ਨੂੰ ਲੱਕੜੀ ਦਾ ਪ੍ਰਬੰਧ ਕਰਣਾ ਹੈ। ਐਤਵਾਰ ਦੇਰ ਰਾਤ ਤੱਕ ਉੱਥੇ ਅੰਤਿਮ ਸੰਸਕਾਰ ਹੁੰਦਾ ਰਿਹਾ ਜਿਸ ਨਾਲ ਉੱਥੇ ਲੱਕੜੀ ਖ਼ਤਮ ਹੋ ਗਈ। ਸੋਮਵਾਰ ਸਵੇਰ ਤੋਂ ਢਾਈ ਵਜੇ ਤੱਕ ਇੰਤਜ਼ਾਰ ਕਰਨ ਵਾਲਿਆਂ ਦਾ ਸਬਰ ਟੁੱਟ ਗਿਆ ਅਤੇ ਉਸ ਤੋਂ ਬਾਅਦ ਸਾਰੇ ਲੋਕ ਲਾਸ਼ ਨਾਲ ਭਰੇ ਐਂਬੁਲੈਂਸ ਦੇ ਨਾਲ ਡੋਰੰਡਾ ਨਾਮਕੁਮ ਸੜਕ ਨੂੰ ਜਾਮ ਕਰ ਦਿੱਤਾ। ਜਾਣਕਾਰੀ ਮੁਤਾਬਕ ਸਵੇਰ ਤੋਂ ਤਿੰਨ ਵਜੇ ਤੱਕ ਘਾਘਰਾ ਸ਼ਮਸ਼ਾਨ ਘਾਟ ਵਿੱਚ ਕੁਲ 32 ਐਂਬੁਲੈਂਸ ਲਾਸ਼ ਨਾਲ ਖੜ੍ਹੀਆਂ ਸਨ। ਬਾਅਦ ਵਿੱਚ ਮਾਮਲੇ ਦੀ ਜਾਣਕਾਰੀ ਮਿਲਣ 'ਤੇ ਡੋਰੰਡਾ ਥਾਣਾ ਪੁਲਸ ਵੀ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸਮਝਾ ਕੇ ਰਸਤੇ ਨੂੰ ਖਾਲੀ ਕਰਵਾਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।