ਮਾਕਪਾ ਵਰਕਰ ਕਤਲਕਾਂਡ : ਕੇਰਲ ਹਾਈ ਕੋਰਟ ਨੇ 13 RSS ਵਰਕਰ ਕੀਤੇ ਬਰੀ
Wednesday, Jul 13, 2022 - 12:40 PM (IST)
ਕੋਚੀ (ਭਾਸ਼ਾ)- ਕੇਰਲ ਹਾਈ ਕੋਰਟ ਨੇ ਤਿਰੁਅਨੰਤਪੁਰਮ 'ਚ 2008 ਵਿਚ ਇਕ ਮਾਕਪਾ ਵਰਕਰ ਦੇ ਕਤਲ ਦੇ ਮਾਮਲੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ 13 ਕਾਰਕੁਨਾਂ ਨੂੰ ਬਰੀ ਕਰਦੇ ਹੋਏ ਕਿਹਾ ਕਿ ਇਸਤਗਾਸਾ ਪੱਖ ਮੁਲਜ਼ਮਾਂ ਖ਼ਿਲਾਫ਼ ਸਬੂਤ ਪੇਸ਼ ਕਰਨ 'ਚ ਨਾਕਾਮ ਰਿਹਾ ਹੈ। ਜਸਟਿਸ ਕੇ. ਵਿਨੋਦ ਚੰਦਰਨ ਅਤੇ ਜਸਟਿਸ ਸੀ. ਜੈਚੰਦਰਨ ਦੀ ਬੈਂਚ ਨੇ ਮੰਗਲਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਕੁਨਾਂ ਨੂੰ ਦੋਸ਼ੀ ਠਹਿਰਾਉਣ ਵਾਲੇ ਸੈਸ਼ਨ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਅਪੀਲ 'ਤੇ ਵਿਚਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਬੈਂਚ ਨੇ ਮੰਗਲਵਾਰ ਦੇਰ ਸ਼ਾਮ ਆਪਣੇ ਹੁਕਮਾਂ 'ਚ ਕਿਹਾ ਕਿ ਸਿਆਸੀ ਦੁਸ਼ਮਣੀ ਸਾਜ਼ਿਸ਼, ਬਦਨੀਤੀ ਅਤੇ ਧੋਖੇ ਨਾਲ ਵਧਦੀ ਹੈ, ਜੋ ਅਕਸਰ ਨਫ਼ਰਤ ਫੈਲਾਉਂਦੀ ਹੈ, ਜਿਸ ਦੇ ਨਤੀਜੇ ਵਜੋਂ ਅਣਜਾਣੇ 'ਚ ਖੂਨ-ਖਰਾਬਾ ਹੁੰਦਾ ਹੈ।
ਉਸ ਨੇ ਕਿਹਾ,"ਜਿਸ ਤਰੀਕੇ ਨਾਲ ਘਟਨਾਕ੍ਰਮ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਇਸ ਤੋਂ ਇਕ ਮਨਘੜਤ ਕਹਾਣੀ ਪਰਿਭਾਸ਼ਤ ਕਰਨ ਲਈ ਗਵਾਹਾਂ ਸਿਖਾਉਣ ਅਤੇ ਸਬੂਤ ਇਕੱਠੇ ਕਰਨ ਦੀ ਸੋਚੀ ਸਮਝੀ ਕੋਸ਼ਿਸ਼ ਦੀ ਬੱਦਬੂ ਆਉਂਦੀ ਹੈ। ਅਸੀਂ ਦੋਸ਼ੀਆਂ ਨੂੰ ਉਨ੍ਹਾਂ 'ਤੇ ਲਗਾਏ ਗਏ ਦੋਸ਼ਾਂ ਤੋਂ ਬਰੀ ਕਰਦੇ ਹਾਂ, ਇਸਤਗਾਸਾ ਪੱਖ ਉਨ੍ਹਾਂ ਦੇ ਖ਼ਿਲਾਫ਼ ਅਪਰਾਧ ਦੀਆਂ ਸਥਿਤੀਆਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ।ਉਸ ਨੂੰ ਸੀਪੀਆਈ (ਐਮ) ਦੇ ਵਰਕਰ ਵੀਵੀ ਵਿਸ਼ਨੂੰ ਦੀ ਹੱਤਿਆ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੇਠਲੀ ਅਦਾਲਤ ਨੇ ਮਾਕਪਾ ਵਰਕਰ ਦੇ ਕਤਲ ਦੇ ਸਾਰੇ 13 ਆਰੋਪੀਆਂ ਨੂੰ ਦੋਸ਼ੀ ਠਹਿਰਾਇਆ ਸੀ।