ਭਾਰਤ ’ਚ ਕੋਰੋਨਾ ਪੀੜਤਾਂ ਦੀ ਗਿਣਤੀ 27 ਲੱਖ ਦੇ ਪਾਰ, 19 ਲੱਖ ਤੋਂ ਵਧੇਰੇ ਲੋਕ ਹੋਏ ਸਿਹਤਯਾਬ

08/18/2020 11:41:32 AM

ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦੇ ਮੰਗਲਵਾਰ ਯਾਨੀ ਕਿ ਅੱਜ 55,079 ਨਵੇਂ ਕੇਸ ਸਾਹਮਣੇ ਆਏ ਹਨ। ਵੱਡੀ ਗਿਣਤੀ ’ਚ ਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਅੰਕੜਾ 27 ਲੱਖ ਦੇ ਪਾਰ ਪਹੁੰਚ ਗਿਆ ਹੈ। ਦੇਸ਼ ’ਚ ਹੁਣ ਤੱਕ 19.77 ਲੱਖ ਲੋਕ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ ਅਤੇ ਮਰੀਜ਼ਾਂ ਦੀ ਠੀਕ ਹੋਣ ਦੀ ਦਰ ਹੁਣ 73.18 ਫੀਸਦੀ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ।

PunjabKesari

ਮੰਤਰਾਲਾ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਕੋਵਿਡ-19 ਦੇ ਕੁੱਲ 27,02,743 ਕੇਸ ਹਨ। ਪਿਛਲੇ 24 ਘੰਟਿਆਂ ਵਿਚ 876 ਹੋਰ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 51,797 ਹੋ ਗਈ ਹੈ। ਇਸ ਮੁਤਾਬਕ ਦੇਸ਼ ਵਿਚ ਮੌਤ ਦਰ 1.92 ਫੀਸਦੀ ਹੈ। ਅੰਕੜਿਆਂ ਮੁਤਾਬਕ 6,73,166 ਲੋਕਾਂ ਦਾ ਇਲਾਜ ਜਾਰੀ ਹੈ, ਜੋ ਕਿ ਕੁੱਲ ਕੇਸਾਂ ਦਾ 24.91 ਫੀਸਦੀ ਹੈ। ਕੁੱਲ 19,77,780 ਲੋਕ ਹੁਣ ਤੱਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। 

PunjabKesari

ਭਾਰਤ ’ਚ 7 ਅਗਸਤ ਨੂੰ ਕੋਵਿਡ-19 ਦੇ ਕੇਸ 20 ਲੱਖ ਦੇ ਪਾਰ ਪਹੰੁਚੇ ਸਨ। ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ 17 ਅਗਸਤ ਤੱਕ ਦੇਸ਼ ’ਚ 3,09,41,264 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 8,99,864 ਨਮੂਨਿਆਂ ਦੀ ਜਾਂਚ ਸੋਮਵਾਰ ਯਾਨੀ ਕਿ ਕੱਲ ਕੀਤੀ ਗਈ ਹੈ। 


Tanu

Content Editor

Related News