ਕੋਰੋਨਾ ਨੂੰ ਲੈ ਕੇ ਕੇਜਰੀਵਾਲ ਦੀ ਜ਼ਿਲਾ ਅਧਿਕਾਰੀਆਂ ਨਾਲ ਬੈਠਕ, ਦਿੱਤੇ ਇਹ ਨਿਰਦੇਸ਼
Monday, Mar 16, 2020 - 11:55 AM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਯਾਨੀ ਕਿ ਕੋਵਿਡ 19 ਦਾ ਕਹਿਰ ਭਾਰਤ 'ਚ ਵਧਦਾ ਜਾ ਰਿਹਾ ਹੈ। ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਦੇ 113 ਕੇਸ ਸਾਹਮਣੇ ਆ ਗਏ ਹਨ। ਦੇਸ਼ 'ਚ ਹੁਣ ਤਕ ਇਸ ਵਾਇਰਸ ਦੀ ਵਜ੍ਹਾ ਕਰ ਕੇ 2 ਮੌਤਾਂ ਹੋ ਗਈਆਂ ਹਨ। ਰਾਜਧਾਨੀ ਦਿੱਲੀ 'ਚ ਸੋਮਵਾਰ ਤਕ ਵਾਇਰਸ ਦੇ ਕੁੱਲ 7 ਮਾਮਲੇ ਸਾਹਮਣੇ ਆਏ ਹਨ। ਵਾਇਰਸ ਦੇ ਖਤਰੇ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਭਾਵ ਅੱਜ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਬੈਠਕ ਲਈ ਬੁਲਾਇਆ।
ਇਹ ਵੀ ਪੜ੍ਹੋ : 157 ਦੇਸ਼ਾਂ 'ਚ ਫੈਲਿਆ ਕੋਰੋਨਾ ਇਨਫੈਕਸ਼ਨ, ਮ੍ਰਿਤਕਾਂ ਦੀ ਗਿਣਤੀ 6,500 ਦੇ ਪਾਰ
ਇਸ ਬੈਠਕ 'ਚ ਕੇਜਰੀਵਾਲ ਨੇ ਅਧਿਕਾਰੀਆਂ ਨੂੰ ਨਿਰੇਦਸ਼ ਦਿੱਤੇ ਹਨ ਕਿ ਕੋਰੋਨਾ ਦੇ ਖਤਰੇ ਤੋਂ ਬਚਣ ਲਈ ਸ਼ਹਿਰ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ 'ਤੇ ਪੋਰਟੇਬਲ ਹੈਂਡਵਾਸ਼ ਸਟੇਸ਼ਨ ਲਗਾਏ ਜਾਣ, ਜਿਸ ਨਾਲ ਲੋਕ ਆਸਾਨੀ ਨਾਲ ਕਦੇ ਵੀ ਆਪਣੇ ਹੱਥ ਧੋ ਸਕਣ ਅਤੇ ਇਸ ਵਾਇਰਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਕੋਰੋਨਾ ਨੂੰ ਲੈ ਕੇ ਗਲਤ ਜਾਣਕਾਰੀਆਂ ਦੇਣ 'ਤੇ ਕਾਰਵਾਈ ਕੀਤੀ ਜਾਵੇਗੀ। ਬੈਠਕ 'ਚ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸੱਤਿਯੇਂਦਰ ਜੈਨ ਅਤੇ ਦਿੱਲੀ ਦੇ ਮੁੱਖ ਸਕੱਤਰ ਅਤੇ ਸਿਹਤ ਸਕੱਤਰ ਵੀ ਮੌਜੂਦ ਰਹੇ। ਵਾਇਰਸ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ। ਦੱਸ ਦੇਈਏ ਕਿ ਚੀਨ ਤੋਂ ਬੀਤੇ ਸਾਲ ਦਸੰਬਰ ਤੋਂ ਫੈਲੇ ਇਸ ਜਾਨਲੇਵਾ ਵਾਇਸਰ ਨੂੰ ਡਬਲਿਊ. ਐੱਚ. ਓ. ਨੇ ਕੋਵਿਡ-19 ਦਾ ਨਾਂ ਦਿੱਤਾ ਹੈ।
ਇਹ ਵੀ ਪੜ੍ਹੋ : ਕੋਵਿਡ-19 : ਉੱਤਰਾਖੰਡ 'ਚ ਪਹਿਲੇ ਮਾਮਲੇ ਦੀ ਪੁਸ਼ਟੀ, ਦੇਸ਼ ਭਰ 'ਚ 112 ਮਾਮਲੇ
ਦੱਸਣਯੋਗ ਹੈ ਕਿ ਹਾਲ ਹੀ 'ਚ ਉੱਤਰਾਖੰਡ 'ਚ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਕੇਰਲ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਲੱਦਾਖ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ 'ਚ ਕੋਰੋਨਾ ਵਾਇਰਸ ਦੇ ਪਾਜੀਟਿਵ ਕੇਸ ਸਾਹਮਣੇ ਆਏ ਹਨ। ਕੁੱਲ ਗਿਣਤੀ 'ਚ ਕੋਰੋਨਾ ਨਾਲ ਪੀੜਤ ਹੋਏ ਉਹ ਮਰੀਜ਼ ਵਿਚ ਸ਼ਾਮਲ ਹਨ, ਜਿਨ੍ਹਾਂ ਦੀ ਦਿੱਲੀ ਅਤੇ ਕਰਨਾਟਕ ਵਿਚ ਮੌਤ ਹੋ ਚੁੱਕੀ ਹੈ।