ਮਹਾਰਾਸ਼ਟਰ ਤੋਂ ਵੱਡੇ ਪੈਮਾਨੇ ’ਤੇ ਮਜ਼ਦੂਰਾਂ ਦਾ ਪਲਾਇਨ, ਰੇਲਵੇ ਚਲਾਏਗਾ 38 ਸਪੈਸ਼ਲ ਟਰੇਨਾਂ

Monday, Apr 19, 2021 - 12:56 PM (IST)

ਮੁੰਬਈ- ਮਹਾਰਾਸ਼ਟਰ ਦੇ ਇਲਾਕਿਆਂ ਤੋਂ ਹੁਣ ਵੀ ਪ੍ਰਵਾਸੀਆਂ ਦਾ ਪਲਾਇਨ ਜਾਰੀ ਹੈ। ਉੱਤਰੀ ਭਾਰਤ ਦੀਆਂ ਟਰੇਨਾਂ ਲਈ ਵੱਡੀ ਗਿਣਤੀ ਵਿਚ ਯਾਤਰੀ ਆ ਰਹੇ ਹਨ ਅਤੇ ਟਿਕਟਾਂ ਦੀ ਲੰਮੀ ਵੇਟਿੰਗ ਹੈ। ਮੱਧ ਰੇਲਵੇ ਦੇ ਨਾਲ ਹੁਣ ਪੱਛਮੀ ਰੇਲਵੇ ਵੀ ਯਾਤਰੀਆਂ ਨੂੰ ਕਨਫਰਮ ਟਿਕਟ ਦਿਵਾਉਣ ਲਈ 38 ਵਾਧੂ ਸਮਰ ਸਪੈਸ਼ਲ ਟਰੇਨਾਂ ਚਲਾਉਣ ਵਾਲੀ ਹੈ।

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ

PunjabKesari

ਜਿਨ੍ਹਾਂ ਯਾਤਰੀਆਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ, ਉਹ ਰੇਲਵੇ ਦੀ ਬੁਕਿੰਗ ਵੈੱਬਸਾਈਟ ’ਤੇ ਨਜ਼ਰ ਬਣਾਈ ਰੱਖਣ ਕਿਉਂਕਿ ਨਿਯਮਿਤ ਤੌਰ ’ਤੇ ਵਾਧੂ ਟਰੇਨਾਂ ਜੋੜੀਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਤੋਂ ਯਾਤਰੀਆਂ ਨੂੰ 196 ਸੇਵਾਵਾਂ ਪ੍ਰਾਪਤ ਹੋਣਗੀਆਂ। ਪੱਛਮੀ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਸੁਮਿਤ ਠਾਕੁਰ ਅਨੁਸਾਰ ਫਿਲਹਾਲ ਕੁਲ 266 ਰੈਗੂਲਰ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ– ਕੋਰੋਨਾ ਨੇ ਲਿਆ ਭਿਆਨਕ ਰੂਪ, ਇਕ ਦਿਨ 'ਚ ਰਿਕਾਰਡ 2.73 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਪੱਛਮੀ ਰੇਲਵੇ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਵਾਧੂ ਟਰੇਨਾਂ ਕਾਰਣ ਯਾਤਰੀਆਂ ਨੂੰ ਰੋਜ਼ਾਨਾ 6500 ਬਰਥ/ਸੀਟਾਂ ਮਿਲ ਸਕਣਗੀਆਂ। ਇਸ ਦਾ ਮਤਲਬ ਹੈ ਕਿ ਇਸ ਮਹੀਨੇ ਦੇ ਅਖੀਰ ਤਕ 96,110 ਵਾਧੂ ਸੀਟਾਂ/ਬਰਥ ਦਾ ਪ੍ਰਬੰਧ ਹੋਣ ਵਾਲਾ ਹੈ।

ਇਹ ਵੀ ਪੜ੍ਹੋ– ਕੋਰੋਨਾ ਵਾਇਰਸ ਦਾ ਵੱਧਦਾ ਕਹਿਰ, JEE Main ਪ੍ਰੀਖਿਆ ਟਲੀ

ਇਹ ਵੀ ਪੜ੍ਹੋ– ਕੋਵਿਡ-19 ਦਾ ਖ਼ੌਫ: ਜਾਣੋ ਭਾਰਤ ’ਚ ਹੁਣ ਤੱਕ ਕਿੰਨੇ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ

 


Tanu

Content Editor

Related News