ਕੋਵਿਡ ਵੈਕਸੀਨ ਨਾਲ ਹੋ ਸਕਦੇ ਨੇ ਇਹ ਸਾਈਡ ਇਫੈਕਟਸ, ਸਰਕਾਰ ਨੇ ਵੀ ਦਾਅਵੇ 'ਤੇ ਲਾਈ ਮੋਹਰ

Tuesday, Jan 17, 2023 - 01:45 PM (IST)

ਕੋਵਿਡ ਵੈਕਸੀਨ ਨਾਲ ਹੋ ਸਕਦੇ ਨੇ ਇਹ ਸਾਈਡ ਇਫੈਕਟਸ, ਸਰਕਾਰ ਨੇ ਵੀ ਦਾਅਵੇ 'ਤੇ ਲਾਈ ਮੋਹਰ

ਨਵੀਂ ਦਿੱਲੀ- ਸਰਕਾਰ ਨੇ ਆਰ. ਟੀ. ਆਈ. ਦੇ ਜਵਾਬ ’ਚ ਮੰਨਿਆ ਕਿ ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪਈਆਂ। ਅਜਿਹਾ ਸਿਰਫ਼ ਇਕ ਜਾਂ ਦੋ ਕੰਪਨੀਆਂ ਦੀ ਵੈਕਸੀਨ ਨਾਲ ਨਹੀਂ ਸੀ, ਸਗੋਂ ਹਰ ਕੰਪਨੀ ਦੀ ਵੈਕਸੀਨ ਨਾਲ ਲੋਕਾਂ ਨੂੰ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਸਾਫ ਹੋ ਗਿਆ ਹੈ ਕਿ ਕੋਰੋਨਾ ਵੈਕਸੀਨ ਦੇ ਕਈ ਸਾਈਡ ਇਫੈਕਟਸ ਹਨ ਪਰ ਇਹ ਇਕ ਸਿਹਤਮੰਦ ਵਿਅਕਤੀ ਲਈ ਜਾਨਲੇਵਾ ਨਹੀਂ ਹਨ।

ਇਹ ਵੀ ਪੜ੍ਹੋ- ਬੂਸਟਰ ਡੋਜ਼ ਦੇ ਤੌਰ ’ਤੇ ਹੋਵੇਗੀ ਕੋਵੈਕਸ ਦੀ ਵਰਤੋਂ, ਮਿਲੀ ਮਨਜ਼ੂਰੀ

ਕੁਝ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹੈ ਸੀ ਕਿ ਕੋਵਿਡ ਵੈਕਸੀਨ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪਈਆਂ। ਪੁਣੇ ਦੇ ਇਕ ਵਪਾਰੀ ਪ੍ਰਫੁੱਲ ਸਾਰਦਾ ਨੇ ਆਰ. ਟੀ. ਆਈ. ਦਾਇਰ ਕੀਤੀ ਸੀ। ਉਸ ਨੇ ਆਰ. ਟੀ. ਆਈ. ਰਾਹੀਂ ਪੁੱਛਿਆ ਸੀ ਕਿ ਕੋਰੋਨਾ ਵੈਕਸੀਨ ਦੇ ਕੀ-ਕੀ ਮਾੜੇ ਪ੍ਰਭਾਵ ਹੁੰਦੇ ਹਨ? ਕਿਸ ਕੰਪਨੀ ਦੀ ਵੈਕਸੀਨ ’ਚ ਕੀ ਮਾੜੇ ਪ੍ਰਭਾਵ ਹੁੰਦੇ ਹਨ, ਜਿਸ ਦਾ ਜਵਾਬ ਸਰਕਾਰ ਦੀਆਂ ਦੋ ਚੋਟੀ ਦੀਆਂ ਸੰਸਥਾਵਾਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਦਿੱਤਾ ਹੈ।

ਇਹ ਵੀ ਪੜ੍ਹੋ- ਖ਼ਤਰੇ 'ਚ ਜੋਸ਼ੀਮਠ! ਡਰਾਉਣ ਵਾਲੇ ਹਨ ਇਸਰੋ ਦੀ ਰਿਪੋਰਟ ਦੇ ਨਤੀਜੇ, ਵੇਖੋ ਸੈਟੇਲਾਈਟ ਤਸਵੀਰਾਂ

ਇਸ ਦੇ ਅਨੁਸਾਰ, ਕੋਵੈਕਸੀਨ ਦੇ ਸਾਈਡ ਇਫੈਕਟਸ ’ਚ ਪਸੀਨਾ ਆਉਣਾ, ਖਾਂਸੀ-ਜ਼ੁਕਾਮ, ਉਲਟੀਆਂ, ਦਸਤ ਅਤੇ ਸਿਰ ਦਰਦ ਦੀ ਸ਼ਿਕਾਇਤ ਸ਼ਾਮਲ ਹੈ। ਦੂਜੇ ਪਾਸੇ, ਕੋਵਿਸ਼ੀਲਡ ਨਾਲ ਅੱਖਾਂ ’ਚ ਦਰਦ, ਸਿਰ ਦਰਦ, ਉਲਟੀਆਂ, ਕਮਜ਼ੋਰੀ, ਸਰੀਰ ’ਚ ਦਰਦ, ਸੋਜ, ਸਰੀਰ ’ਤੇ ਲਾਲ ਧੱਬੇ ਹੋ ਸਕਦੇ ਹਨ। ਇਸੇ ਤਰ੍ਹਾਂ, ਕੋਵੋਵੈਕਸ ਨਾਲ ਖੁਰਕ, ਥਕਾਵਟ, ਪਿੱਠ ਦਰਦ, ਮਾਸਪੇਸ਼ੀਆਂ ’ਚ ਦਰਦ, ਉਲਟੀਆਂ, ਬੁਖਾਰ ਅਤੇ ਠੰਢ ਦੀ ਸਮੱਸਿਆ ਹੋ ਸਕਦੀ ਹੈ। ਦੂਜੇ ਪਾਸੇ, ‘ਸਪੁਤਨਿਕ ਵੀ’ ਨਾਲ ਸਿਰ ਦਰਦ, ਪੇਟ ਦਰਦ, ਭੁੱਖ ਘੱਟ ਲੱਗਣਾ, ਅਤੇ ਬੁਖਾਰ ਦਾ ਸਮੱਸਿਆ ਹੋ ਸਕਦੀ ਹੈ।

ਇਹ ਵੀ ਪੜ੍ਹੋ- ਹਿਮਾਚਲ ਦੇ ਅਨਾਥ ਬੱਚਿਆਂ ਨੂੰ ਸਰਕਾਰ ਦਾ ਤੋਹਫਾ, ਮੁਫ਼ਤ ’ਚ ਕਰ ਸਕਣਗੇ ਹਵਾਈ ਜਹਾਜ਼ ਦਾ ਸਫ਼ਰ


author

Rakesh

Content Editor

Related News