ਪੱਛਮੀ ਬੰਗਾਲ : ਹਸਪਤਾਲ ''ਚ ਲੱਗੀ ਅੱਗ, ਕੋਰੋਨਾ ਮਰੀਜ਼ ਦੀ ਮੌਤ

Saturday, Jan 29, 2022 - 12:37 PM (IST)

ਪੱਛਮੀ ਬੰਗਾਲ : ਹਸਪਤਾਲ ''ਚ ਲੱਗੀ ਅੱਗ, ਕੋਰੋਨਾ ਮਰੀਜ਼ ਦੀ ਮੌਤ

ਵਰਧਮਾਨ (ਵਾਰਤਾ)- ਪੱਛਮੀ ਬੰਗਾਲ ਦੇ ਵਰਧਮਾਨ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਸ਼ਨੀਵਾਰ ਨੂੰ ਕੋਰੋਨਾ ਵਾਰਡ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 60 ਸਾਲਾ ਮਰੀਜ਼ ਦੀ ਸੜ ਕੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕੋਰੋਨਾ ਵਾਰਡ ਦੇ ਬਲਾਕ ਨੰਬਰ 6 'ਚ ਤੜਕੇ 4.30 ਵਜੇ ਅੱਗ ਲੱਗ ਗਈ। ਇਸ ਅੱਗ 'ਚ ਸੜ ਕੇ ਗਲਸੀ ਥਾਣੇ ਦੇ ਬੋਰੋਮੁਰੀਆ ਪਿੰਡ ਦੀ ਵਾਸੀ ਸੰਧਿਆ ਮੰਡਲ ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਇਸ ਵਾਰਡ 'ਚ ਕੋਰੋਨਾ ਮਹਾਮਾਰੀ ਨਾਲ ਸੰਕ੍ਰਮਿਤ ਕੁੱਲ 4 ਮਰੀਜ਼ ਸਨ।

ਫਿਲਹਾਲ ਇਸ ਵਾਰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਹੋਰ ਤਿੰਨ ਮਰੀਜ਼ਾਂ ਨੂੰ ਹਸਪਤਾਲ ਦੇ ਦੂਜੇ ਕੋਰੋਨਾ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਕਰਮੀਆਂ ਨੇ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਦੇ ਤੁਰੰਤ ਬਾਅਦ ਵਾਰਡ ਸੀਲ ਕਰ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਮਾਹਿਰ ਕਰਨਗੇ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਰੀਜ਼ ਦਾ ਬਿਸਤਰ ਮੱਛਰਦਾਣੀ ਨਾਲ ਢਕਿਆ ਹੋਇਆ ਸੀ ਅਤੇ ਉਹ ਆਕਸੀਜਨ ਸਪੋਰਟ 'ਤੇ ਸੀ। ਹਸਪਤਾਲ ਨੇ ਅੱਗ ਦੀ ਜਾਂਚ ਲਈ 5 ਮੈਂਬਰੀ ਟੀਮ ਗਠਿਤ ਕੀਤੀ ਹੈ।


author

DIsha

Content Editor

Related News