ਦੇਸ਼ ’ਚ ਹੁਣ ਤੱਕ 45 ਲੱਖ ਲੋਕਾਂ ਨੂੰ ਲਾਈ ਗਈ ਕੋਵਿਡ-19 ਵੈਕਸੀਨ: ਸਿਹਤ ਮੰਤਰਾਲਾ

02/04/2021 4:26:55 PM

ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਮਹਿਜ 19 ਦਿਨਾਂ ਦੇ ਅੰਦਰ ਲੱਗਭਗ 45 ਲੱਖ ਲੋਕਾਂ ਨੂੰ ਕੋਵਿਡ-19 ਵੈਕਸੀਨ ਲਾਈ ਜਾ ਚੁੱਕੀ ਹੈ। ਭਾਰਤ 19 ਦਿਨਾਂ ਦੇ ਅੰਦਰ 45 ਲੱਖ ਲੋਕਾਂ ਨੂੰ ਵੈਕਸੀਨ (ਟੀਕਾ) ਲਾ ਕੇ ਸਭ ਤੋਂ ਤੇਜ਼ ਰਫ਼ਤਾਰ ਨਾਲ ਟੀਕਾਕਰਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਕਈ ਹੋਰ ਦੇਸ਼ਾਂ ਨੂੰ ਅਜਿਹਾ ਕਰਨ ਵਿਚ 65 ਦਿਨ ਲੱਗੇ ਸਨ। ਭਾਰਤ ਨੇ 16 ਜਨਵਰੀ 2021 ਨੂੰ ਰਾਸ਼ਟਰ ਵਿਆਪੀ ਕੋਵਿਡ-19 ਰੋਕੂ ਟੀਕਾ ਕਰਨ ਮੁਹਿੰਮ ਸ਼ੁਰੂ ਕੀਤੀ ਸੀ। ਟੀਕਾਕਰਨ ਕਰਾਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ 24 ਘੰਟਿਆਂ ਵਿਚ 8,041 ਸੈਸ਼ਨਾਂ ’ਚ 3,10,604 ਲੋਕਾਂ ਨੂੰ ਕੋਵਿਡ-19 ਰੋਕੂ ਟੀਕਾ ਲਾਇਆ ਗਿਆ ਅਤੇ ਹੁਣ ਤੱਕ ਕੁੱਲ 84,617 ਟੀਕਾਕਰਨ ਸੈਸ਼ਨ ਆਯੋਜਿਤ ਕੀਤੇ ਗਏ ਹਨ। 

ਇਹ ਵੀ ਪੜ੍ਹੋ: 26 ਜਨਵਰੀ ਦੇ ਦਿਨ ਲਾਪਤਾ ਹੋਏ ਕਿਸਾਨਾਂ ਦਾ ਪਤਾ ਲਾਏਗੀ ਦਿੱਲੀ ਸਰਕਾਰ: ਕੇਜਰੀਵਾਲ

ਮੰਤਰਾਲਾ ਨੇ ਅੱਗੇ ਕਿਹਾ ਕਿ ਦੇਸ਼ ਵਿਚ 19 ਦਿਨਾਂ ਦੇ ਅੰਦਰ 44,49,552 ਲੋਕਾਂ ਨੂੰ ਕੋਵਿਡ-19 ਰੋਕੂ ਟੀਕਾ ਲਾਇਆ ਗਿਆ ਹੈ। ਭਾਰਤ ਵਿਚ ਲਾਗ ਦੇ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਡਿੱਗ ਕੇ ਹੁਣ 1,55,025 ਰਹਿ ਗਈ ਹੈ, ਜੋ ਵਾਇਰਸ ਦੇ ਕੁੱਲ ਕੇਸਾਂ ਦਾ ਮਹਿਜ 1.44 ਫ਼ੀਸਦੀ ਹੈ। ਸਿਹਤ ਮੰਤਰਾਲਾ ਮੁਤਾਬਕ ਭਾਰਤ ਵਿਚ ਹੁਣ ਤੱਕ ਦੀ ਰੋਜ਼ਾਨਾ ਵਾਇਰਸ ਦਰ 1.81 ਫ਼ੀਸਦੀ ਹੈ। ਦੇਸ਼ ਵਿਚ ਲਾਗ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 1,04,80,455 ਹੋ ਗਈ ਹੈ। ਹੁਣ ਤੱਕ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਤੋਂ 67.6 ਗੁਣਾ ਵੱਧ ਹੈ। ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ 7,030 ਲੋਕਾਂ ਨੇ ਲਾਗ ਨੂੰ ਮਾਤ ਦਿੱਤੀ ਹੈ, ਜਦਕਿ ਕੇਰਲ ’ਚ 6,380 ਅਤੇ ਤਾਮਿਲਨਾਡੂ ਵਿਚ ਇਸ ਲਾਗ ਦੇ 533 ਮਰੀਜ਼ ਠੀਕ ਹੋਏ ਹਨ।

ਇਹ ਵੀ ਪੜ੍ਹੋ: ਰਾਜ ਸਭਾ ’ਚ ਬੋਲੇ ਸੰਜੈ ਸਿੰਘ- ਅੰਦੋਲਨ ’ਚ ਬੈਠੇ ਕਿਸਾਨ ਨੂੰ ਕਿਹਾ ਜਾ ਰਿਹੈ ‘ਅੱਤਵਾਦੀ, ਗੱਦਾਰ’

ਦੱਸਣਯੋਗ ਹੈ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਅੰਦਰ ਕੋਵਿਡ-19 ਦੇ 12,899 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੁੱਲ ਪਾਜ਼ਟੇਵਿ ਕੇਸਾਂ ਦੀ ਗਿਣਤੀ 1,07, 90,183 ਹੋਈ। ਇਸ ਦੇ ਨਾਲ ਹੀ 107 ਨਵੀਆਂ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 1,54,703 ਹੋ ਗਈ ਹੈ। ਦੇਸ਼ ਵਿਚ ਸਰਗਰਮ ਕੇਸਾਂ ਦੀ ਕੁੱਲ ਗਿਣਤੀ ਹੁਣ 1,55,0255 ਹੈ ਅਤੇ ਕੁੱਲ ਡਿਸਚਾਰਜ ਹੋਏ ਕੇਸਾਂ 1,04,80,455 ਹੈ।

ਇਹ ਵੀ ਪੜ੍ਹੋ: ਵਾਤਾਵਰਣ ਦੀ ਸਮੱਸਿਆ ’ਤੇ ਨਕੇਲ ਕੱਸਣ ਲਈ ਕੇਜਰੀਵਾਲ ਨੇ ਲਾਂਚ ਕੀਤੀ ‘ਸਵਿੱਚ ਦਿੱਲੀ ਮੁਹਿੰਮ’

ਇਹ ਵੀ ਪੜ੍ਹੋ: ਟਰੈਕਟਰ ਪਰੇਡ ਹਿੰਸਾ ’ਚ ਮਾਰੇ ਗਏ ਨਵਰੀਤ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਈ ਪ੍ਰਿਯੰਕਾ ਗਾਂਧੀ

 

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਰਾਏ


Tanu

Content Editor

Related News