5 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ
Friday, Apr 22, 2022 - 12:11 PM (IST)
ਨਵੀਂ ਦਿੱਲੀ– ਭਾਰਤ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਇਕ ਰਾਹਤ ਦੀ ਖਬਰ ਆਈ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ. ਸੀ. ਜੀ. ਆਈ.) ਦੇ ਡਰੱਗਜ਼ ਰੈਗੁਲੇਟ ਦੇ ਮਾਹਰ ਪੈਨਲ ਨੇ 5 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਬਾਇਓਲਾਜੀਕਲ ਈ ਦੇ ਕੋਵਿਡ-19 ਵੈਕਸੀਨ ਕੋਰਬੇਵੈਕਸ ਲਈ ਐਮਰਜੈਂਸੀ ਵਰਤੋਂ ਦੀ ਸਿਫਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ– ਕੋਰੋਨਾ ਦਾ XE ਵੇਰੀਐਂਟ ਬੱਚਿਆਂ ਲਈ ਸਭ ਤੋਂ ਜ਼ਿਆਦਾ ਖ਼ਤਰਨਾਕ, ਇਨ੍ਹਾਂ ਲੱਛਣਾਂ ਤੋਂ ਰਹੋ ਸਾਵਧਾਨ
ਪੈਨਲ ਨੇ ਵੀਰਵਾਰ ਨੂੰ 5 ਤੋਂ 12 ਉਮਰ ਵਰਗ ਦੇ ਬੱਚਿਆਂ ’ਚ ਡਾਟਾ ਅਤੇ ਵੈਕਸੀਨ ਦੇ ਵਰਤੋਂ ’ਤੇ ਚਰਚਾ ਕਰਨ ਲਈ ਬੈਠਕ ਕੀਤੀ ਸੀ। ਇਸ ਬੈਠਕ ’ਚ ਵੈਕਸੀਨ ਨੂੰ ਲੈ ਕੇ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਹੁਣ ਐੱਸ. ਈ. ਸੀ. ਵੱਲੋਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੂੰ ਭੇਜ ਦਿੱਤਾ ਗਿਆ ਹੈ। ਅਜਿਹੇ ’ਚ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਅੰਤਿਮ ਮਨਜ਼ੂਰੀ ਦੇਣ ਤੋਂ ਪਹਿਲਾਂ ਹੁਣ ਡੀ. ਸੀ. ਜੀ. ਆਈ. ਦੀ ਮਨਜ਼ੂਰੀ ਦੀ ਉਡੀਕ ਕਰਨੀ ਹੋਵੇਗੀ।
ਇਹ ਵੀ ਪੜ੍ਹੋ– WEF ਦੀ ਨੌਜਵਾਨ ਗਲੋਬਲ ‘ਨੇਤਾਵਾਂ’ ਦੀ ਸੂਚੀ ’ਚ ‘ਆਪ’ ਦੇ ਨੇਤਾ ਰਾਘਵ ਚੱਢਾ ਵੀ ਸ਼ਾਮਲ