ਅਧਿਐਨ ਦਾ ਦਾਅਵਾ, ਕੋਵਿਡ-19 ਤੋਂ ਠੀਕ ਹੋ ਚੁਕੇ ਲੋਕਾਂ ''ਚ ਮੌਤ ਤੇ ਗੰਭੀਰ ਬੀਮਾਰੀ ਦਾ ਵੱਧ ਖ਼ਤਰਾ

Friday, Apr 23, 2021 - 06:29 PM (IST)

ਅਧਿਐਨ ਦਾ ਦਾਅਵਾ, ਕੋਵਿਡ-19 ਤੋਂ ਠੀਕ ਹੋ ਚੁਕੇ ਲੋਕਾਂ ''ਚ ਮੌਤ ਤੇ ਗੰਭੀਰ ਬੀਮਾਰੀ ਦਾ ਵੱਧ ਖ਼ਤਰਾ

ਨਵੀਂ ਦਿੱਲੀ- ਕੋਵਿਡ-19 ਤੋਂ ਠੀਕ ਹੋ ਚੁਕੇ ਲੋਕਾਂ 'ਚ ਵਾਇਰਸ ਦਾ ਪਤਾ ਲੱਗਣ ਦੇ ਬਾਅਦ ਦੇ 6 ਮਹੀਨਿਆਂ 'ਚ ਮੌਤ ਦਾ ਜ਼ੋਖਮ ਜ਼ਿਆਦਾ ਰਹਿੰਦਾ ਹੈ। ਇਨ੍ਹਾਂ 'ਚ ਉਹ ਲੋਕ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਦਾਖ਼ਲ ਕਰਨ ਦੀ ਜ਼ਰੂਰਤ ਨਾ ਪਈ ਹੋਵੇ। ਇਹ ਜਾਣਕਾਰੀ ਕੋਵਿਡ-19 ਬਾਰੇ ਹੁਣ ਤੱਕ ਦੇ ਸਭ ਤੋਂ ਵਿਆਪਕ ਅਧਿਐਨ 'ਚ ਸਾਹਮਣੇ ਆਈ ਹੈ। ਨੇਚਰ ਰਸਾਲੇ 'ਚ ਪ੍ਰਕਾਸ਼ਿਤ ਸੋਧ 'ਚ ਅਧਿਐਨਕਰਤਾਵਾਂ ਨੇ ਦੱਸਿਆ ਕਿ ਇਹ ਸਾਹਮਣੇ ਆਇਆ ਕਿ ਆਉਣ ਵਾਲੇ ਸਾਲਾਂ 'ਚ ਦੁਨੀਆ ਦੀ ਆਬਾਦੀ 'ਤੇ ਇਸ ਬੀਮਾਰੀ ਨਾਲ ਵੱਡਾ ਬੋਝ ਪੈਣ ਵਾਲਾ ਹੈ। 

ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਾਰੀ ਕੀਤਾ PM ਮੋਦੀ ਦੀ ਮੀਟਿੰਗ ਦਾ ਵੀਡੀਓ, ਕੇਂਦਰ ਨੇ ਕਿਹਾ- ਰਾਜਨੀਤੀ ਖੇਡ ਰਹੇ ਹਨ

ਅਮਰੀਕਾ 'ਚ ਵਾਸ਼ਿੰਗਟਨ ਯੂਨੀਵਰਸਿਟੀ 'ਚ ਸਕੂਲ ਆਫ਼ ਮੈਡੀਸਿਨ ਦੇ ਅਧਿਐਨਕਰਤਾਵਾਂ ਨੇ ਕੋਵਿਡ-19 ਨਾਲਸੰਬੰਧਤ ਵੱਖ-ਵੱਖ ਬੀਮਾਰੀਆਂ ਦੀ ਇਕ ਸੂਚੀ ਵੀ ਉਪਲੱਬਧ ਕਰਵਾਈ ਹੈ, ਜਿਸ ਨਾਲ ਲਾਗ਼ ਕਾਰਨ ਲੰਬੇ ਸਮੇਂ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਦੀ ਇਕ ਵੱਡੀ ਤਸਵੀਰ ਵੀ ਉੱਭਰਦੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਸ਼ੁਰੂ 'ਚ ਸਿਰਫ਼ ਸਾਹ ਦੇ ਰੋਗ ਨਾਲ ਜੁੜੇ ਇਕ ਵਿਸ਼ਾਨੂੰ ਦੇ ਤੌਰ 'ਤੇ ਸਾਹਮਣੇ ਆਉਣ ਦੇ ਬਾਵਜੂਦ ਲੰਬੀ ਮਿਆਦ 'ਚ ਕੋਵਿਡ-19 ਸਰੀਰ ਦੇ ਲਗਭਗ ਹਰ ਅੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਅਧਿਐਨ 'ਚ ਕਰੀਬ 87000 ਕੋਵਿਡ-19 ਮਰੀਜ਼ ਅਤੇ ਕਰੀਬ 50 ਲੱਖ ਹੋਰ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜੋ ਇਸ ਤੋਂ ਉੱਭਰ ਚੁਕੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ‘ਆਕਸੀਜਨ’ ਲਈ ਮਚੀ ਹਾਹਾਕਾਰ, ਜਾਣੋ ਕਿਵੇਂ ਬਣਦੀ ਹੈ ਮੈਡੀਕਲ ਆਕਸੀਜਨ

ਅਧਿਐਨ ਦੇ ਸੀਨੀਅਰ ਲੇਖਕ ਅਤੇ ਮੇਡੀਸੀਨ ਦੇ ਸਹਾਇਕ ਪ੍ਰੋਫੈਸਰ ਜਿਆਦ-ਅਲ-ਅਲੀ ਕਹਿੰਦੇ ਹਨ,''ਸਾਡੇ ਅਧਿਐਨ 'ਚ ਇਹ ਸਾਹਮਣੇ ਆਇਆ ਕਿ ਰੋਗ ਦਾ ਪਤਾ ਲੱਗਣ ਦੇ 6 ਮਹੀਨਿਆਂ ਬਾਅਦ ਵੀ ਕੋਵਿਡ-19 ਦੇ ਮਾਮਲਿਆਂ 'ਚ ਮੌਤ ਦਾ ਜ਼ੋਖਮ ਘੱਟ ਨਹੀਂ ਹੈ ਅਤੇ ਬੀਮਾਰੀ ਦੀ ਗੰਭੀਰਤਾ ਨਾਲ ਹੀ ਵੱਧਦਾ ਜਾਂਦਾ ਹੈ।'' ਅਲ-ਅਲੀ ਕਹਿੰਦੇ ਹਨ,''ਡਾਕਟਰਾਂ ਨੂੰ ਉਨ੍ਹਾਂ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਯਕੀਨੀ ਰੂਪ ਨਾਲ ਚੌਕਸ ਰਹਿਣਾ ਚਾਹੀਦਾ, ਜੋ ਕੋਵਿਡ-19 ਨਾਲ ਪੀੜਤ ਹੋ ਚੁਕੇ ਹਨ। ਇਨ੍ਹਾਂ ਮਰੀਜ਼ਾਂ ਨੂੰ ਏਕੀਕ੍ਰਿਤ, ਦੇਖਭਾਲ ਦੀ ਜ਼ਰੂਰਤ ਹੋਵੇਗੀ। ਸੋਧਕਰਤਾਵਾਂ ਨੇ ਮਰੀਜ਼ਾਂ ਨਾਲ ਗੱਲਬਾਤ ਦੇ ਆਧਾਰ 'ਤੇ ਪਹਿਲੀ ਨਜ਼ਰ 'ਚ ਸਾਹਮਣੇ ਆਏ ਮਾਮਲਿਆਂ ਅਤੇ ਲਘੁ ਅਧਿਐਨਾਂ ਤੋਂ ਮਿਲੇ ਸੰਕੇਤਾਂ ਦੀ ਗਣਨਾ ਕੀਤੀ, ਜਿਨ੍ਹਾਂ 'ਚ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ 'ਚ ਇਸ ਦੇ ਵੱਖ-ਵੱਖ ਗਲਤ ਪ੍ਰਭਾਵ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਇਨ੍ਹਾਂ ਗਲਤ ਪ੍ਰਭਾਵਾਂ 'ਚ ਸਾਹ ਦੀ ਸਮੱਸਿਆ, ਅਨਿਯਮਿਤ ਦਿਲ ਦੀ ਧੜਕਨ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਵਾਲਾਂ ਦਾ ਝੜਨਾ ਸ਼ਾਮਲ ਹੈ। ਸੋਧਕਰਤਾਵਾਂ ਨੇ ਪਾਇਆ ਕਿ ਸ਼ੁਰੂਆਤੀ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ- ਬੀਮਾਰੀ ਦੇ ਪਹਿਲੇ 30 ਦਿਨਾਂ ਬਾਅਦ ਕੋਵਿਡ-19 ਠੀਕ ਹੋਏ ਲੋਕਾਂ 'ਚ ਅਗਲੇ 6 ਮਹੀਨਿਆਂ ਤੱਕ ਆਮ ਆਬਾਦੀ ਦੇ ਮੁਕਾਬਲੇ ਮੌਤ ਦਾ ਜ਼ੋਖਮ 60 ਫੀਸਦੀ ਤੱਕ ਵੱਧ ਹੁੰਦਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਬੇਲਗਾਮ, ਮਾਹਿਰਾਂ ਦੀ ਰਾਏ- ਘੱਟੋ -ਘੱਟ ਇੰਨੇ ਸਾਲਾਂ ਲਈ ਭਾਰਤ ਕਰੇ ਤਿਆਰੀ


author

DIsha

Content Editor

Related News