‘ਸਕੂਲ ਚਲੇ ਹਮ’ ; ਕੋਰੋਨਾ ਦੇ ਸਾਏ ਹੇਠ ਅੱਜ ਦੇਸ਼ ਦੇ ਇਨ੍ਹਾਂ ਸੂਬਿਆਂ ’ਚ ਖੁੱਲ੍ਹੇ ਸਕੂਲ

09/01/2021 1:53:34 PM

ਨਵੀਂ ਦਿੱਲੀ/ਹਰਿਆਣਾ—ਭਾਰਤ ’ਚ ਕੋਵਿਡ-19 ਕੇਸਾਂ ਦਾ ਉਤਾਰ-ਚੜ੍ਹਾਅ ਜਾਰੀ ਹੈ। ਇਸ ਦੇ ਨਾਲ ਹੀ ਟੀਕਾਕਰਨ ਮੁਹਿੰਮ ਰਫ਼ਤਾਰ ਫੜ ਰਿਹਾ ਹੈ। ਇਸ ਸਭ ਦੇ ਦਰਮਿਆਨ ਅੱਜ ਯਾਨੀ ਕਿ 1 ਸਤੰਬਰ 2021 ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕੋਰੋਨਾ ਸੁਰੱਖਿਆ ਪ੍ਰੋਟੋਕਾਲ ਨਾਲ ਸਕੂਲਾਂ ਨੂੰ ਮੁੜ ਖੋਲ੍ਹਿਆ ਗਿਆ ਹੈ। ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਲੰਬੇ ਵਕਫ਼ੇ ਤੋਂ ਬੰਦ ਪਏ ਸਕੂਲ ਆਖ਼ਰਕਾਰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹ ਗਏ ਹਨ। ਵਿਦਿਆਰਥੀ ਮਾਸਕ ਪਹਿਨੇ ਹੋਏ ਸਕੂਲ ’ਚ ਐਂਟਰੀ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਵਿਦਿਆਰਥੀਆਂ ਨੂੰ ਜਮਾਤਾਂ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੱਥਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ।

PunjabKesari

ਦਿੱਲੀ ’ਚ ਖੁੱਲ੍ਹੇ ਸਕੂਲ—
ਦਿੱਲੀ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹ ਗਏ ਹਨ। ਸ਼ਹਿਰ ਵਿਚ ਭਾਰੀ ਮੀਂਹ ਦਰਮਿਆਨ ਹੱਥਾਂ ’ਚ ਛੱਤਰੀ ਲੈ ਕੇ ਅਤੇ ਮੂੰਹ ’ਤੇ ਮਾਸਕ ਲਾ ਕੇ ਵਿਦਿਆਰਥੀ ਸਕੂਲ ਜਾਂਦੇ ਨਜ਼ਰ ਆਏ। ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਬੀਤੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ 1 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ, ਕਾਲਜ, ਕੋਚਿੰਗ  ਸੰਸਥਾਵਾਂ ਖੋਲ੍ਹੀਆਂ ਜਾਣਗੀਆਂ। ਹਾਲਾਂਕਿ ਦਿੱਲੀ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਮਾਪਿਆਂ ਦੀ ਆਗਿਆ ਜ਼ਰੂਰੀ ਹੋਵੇਗੀ।

PunjabKesari

ਤਾਮਿਲਨਾਡੂ ’ਚ ਖੁੱਲ੍ਹੇ ਸਕੂਲ, ਅਧਿਆਪਕ ਖੁਸ਼—
ਤਾਮਿਲਨਾਡੂ ’ਚ ਵੀ ਅੱਜ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਸੋਮਵਾਰ ਨੂੰ ਸਕੂਲ ਖੋਲ੍ਹੇ ਜਾਣ ਦਾ ਐਲਾਨ ਕੀਤਾ ਸੀ। ਇੱਥੋਂ ਦੇ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਸਕੂਲ ’ਚ ਵੇਖ ਕੇ ਖੁਸ਼ੀ ਹੋ ਰਹੀ ਹੈ। ਵਿਦਿਆਰਥੀਆਂ ਨੂੰ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ।

PunjabKesari

ਹਰਿਆਣਾ ’ਚ ਸਕੂਲ ਖੁੱਲ੍ਹੇ—
ਅੱਜ ਹਰਿਆਣਾ ’ਚ ਸਕੂਲ ਖੁੱਲ੍ਹ ਗਏ ਹਨ। ਹਰਿਆਣਾ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਸੂਬੇ ਵਿਚ 1 ਸਤੰਬਰ ਤੋਂ ਚੌਥੀ ਅਤੇ 5ਵੀਂ ਜਮਾਤ ਲਈ ਪ੍ਰਾਇਮਰੀ ਸਕੂਲਾਂ ਨੂੰ ਮੁੜ ਖੋਲ੍ਹਿਆ ਜਾਵੇ। ਨਾਲ ਹੀ ਇਹ ਵੀ ਕਿਹਾ ਸੀ ਕਿ ਵਿਦਿਆਰਥੀ, ਸਕੂਲ ਆਉਣ ਲਈ ਆਪਣੇ ਮਾਪਿਆਂ ਤੋਂ ਲਿਖਤੀ ’ਚ ਇਜਾਜ਼ਤ ਲੈ ਕੇ ਆਉਣਗੇ। 

PunjabKesari

ਮੱਧ ਪ੍ਰਦੇਸ਼ ਸਰਕਾਰ ਨੇ ਸਕੂਲ ਖੋਲ੍ਹਣਾ ਦਾ ਲਿਆ ਫ਼ੈਸਲਾ—
ਮੱਧ ਪ੍ਰਦੇਸ਼ ਸਰਕਾਰ ਨੇ ਜਮਾਤ 6ਵੀਂ ਤੋਂ 12ਵੀਂ ਲਈ 50 ਫ਼ੀਸਦੀ ਸਮਰੱਥਾ ਨਾਲ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਸੀ। ਅੱਜ 1 ਸਤੰਬਰ ਨੂੰ ਸਕੂਲ ਖੋਲ੍ਹੇ ਗਏ ਹਨ। ਸਕੂਲਾਂ ’ਚ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਸੂਬੇ ਦੇ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਕਿਹਾ ਕਿ 1 ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਜਮਾਤਾਂ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ।

PunjabKesari

ਰਾਜਸਥਾਨ ’ਚ ਖੁੱਲ੍ਹੇ ਸਕੂਲ—
ਰਾਜਸਥਾਨ ’ਚ ਵੀ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਅੱਜ ਤੋਂ ਸਕੂਲ ਮੁੜ ਖੁੱਲ੍ਹ ਗਏ ਹਨ। ਸਿਰਫ਼ 50 ਫ਼ੀਸਦੀ ਸਮਰੱਥਾ ਨਾਲ ਵਿਦਿਆਰਥੀ ਜਮਾਤਾਂ ’ਚ ਹਾਜ਼ਰ ਹੋ ਸਕਣਗੇ ਅਤੇ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। 

PunjabKesari

ਤੇਲੰਗਾਨਾ ’ਚ ਖੁੱਲ੍ਹੇ ਸਕੂਲ—
ਸੂਬਾ ਸਰਕਾਰ ਨੇ 1 ਸਤੰਬਰ ਤੋਂ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਸਮੇਤ ਸਾਰੀਆਂ ਸਿੱਖਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ ਹੈਦਰਾਬਾਦ ’ਚ ਅੱਜ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਸੂਬਾਈ ਸਰਕਾਰ ਦੀ ਆਗਿਆ ਦੇ ਬਾਵਜੂਦ ਕਈ ਸਕੂਲ ਬੰਦ ਹਨ। ਤੇਲੰਗਾਨਾ ’ਚ ਕਈ ਸੂਕਲਾਂ ਨੂੰ ਮੁੜ ਖੋਲ੍ਹਿਆ ਗਿਆ ਹੈ।

PunjabKesari

ਉੱਤਰ ਪ੍ਰਦੇਸ਼ ’ਚ ਮੁੜ ਖੁੱਲ੍ਹੇ ਸਕੂਲ—
ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਉੱਤਰ ਪ੍ਰਦੇਸ਼ ਵਿਚ ਸਕੂਲ ਅੱਜ ਤੋਂ 1 ਤੋਂ 5ਵੀਂ ਤਕ ਦੇ ਵਿਦਿਆਰਥੀਆਂ ਲਈ ਮੁੜ ਖੁੱਲ੍ਹ ਗਏ ਹਨ। ਲਖਨਊ ’ਚ ਇਕ ਪ੍ਰਾਈਵੇਟ ਸਕੂਲ ਦੀ ਪਿ੍ਰੰਸੀਪਲ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਬਾਅਦ ਫਿਜੀਕਲ ਕਲਾਸਾਂ ਅਟੇਂਡ ਕਰਨ ਲਈ ਵਿਦਿਆਰਥੀਆਂ ’ਚ ਕਾਫੀ ਉਤਸ਼ਾਹ ਵੇਖ ਰਹੇ ਹਾਂ। 


Tanu

Content Editor

Related News