WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ COVID-19
Saturday, May 06, 2023 - 05:21 AM (IST)
ਇੰਟਰਨੈਸ਼ਨਲ ਡੈਸਕ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਲੈ ਕੇ ਦੁਨੀਆ ਨੂੰ ਵੱਡੀ ਰਾਹਤ ਦਿੱਤੀ ਹੈ। WHO ਨੇ ਕੋਵਿਡ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ ਹੁਣ ਪਬਲਿਕ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ। ਇਸ ਸਬੰਧੀ ਫ਼ੈਸਲਾ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ਵਿੱਚ ਲਿਆ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਜਹਿਰੀਨ ਮੁਸਲਮਾਨਾਂ ਦਾ ਜਥਾ ਪੁੱਜਾ ਭਾਰਤ, ਦਿੱਲੀ 'ਚ ਮਨਾਏ ਜਾ ਰਹੇ ਉਰਸ 'ਚ ਕਰੇਗਾ ਸ਼ਿਰਕਤ
WHO ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਨੇ ਕਿਹਾ, "ਕੱਲ੍ਹ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ਹੋਈ, ਜਿਸ ਵਿੱਚ ਮੈਨੂੰ ਦੁਨੀਆ 'ਚ ਕੋਵਿਡ-19 ਦੀ ਵਿਸ਼ਵ ਸਿਹਤ ਐਮਰਜੈਂਸੀ ਦੇ ਘੇਰੇ ਤੋਂ ਬਾਹਰ ਹੋਣ ਦਾ ਐਲਾਨ ਕਰਨ ਲਈ ਕਿਹਾ ਗਿਆ। ਮੈਂ ਉਨ੍ਹਾਂ ਦੀ ਸਲਾਹ ਮੰਨ ਲਈ ਹੈ।"
WHO ਨੇ ਕਿਹਾ ਕਿ 30 ਜਨਵਰੀ 2020 ਨੂੰ ਕੋਵਿਡ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ। ਹਾਲਾਂਕਿ, WHO ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਅਜੇ ਵੀ ਵਿਸ਼ਵ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ। WHO ਦੇ ਅਨੁਸਾਰ ਜਦੋਂ ਕੋਰੋਨਾ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ, ਚੀਨ ਵਿੱਚ 100 ਤੋਂ ਘੱਟ ਕੋਰੋਨਾ ਦੇ ਕੇਸ ਪਾਏ ਗਏ ਸਨ ਅਤੇ ਕਿਸੇ ਦੀ ਮੌਤ ਨਹੀਂ ਹੋਈ ਸੀ ਪਰ 3 ਸਾਲਾਂ ਬਾਅਦ ਇਹ ਅੰਕੜਾ ਵਧ ਕੇ 70 ਲੱਖ ਹੋ ਗਿਆ।
ਇਹ ਵੀ ਪੜ੍ਹੋ : ਟ੍ਰੈਫਿਕ ਪੁਲਸ ਨੇ ਫੜਿਆ ਨਕਲੀ ਪੱਤਰਕਾਰ, 800 ਰੁਪਏ 'ਚ ਬਣਵਾਇਆ ਸੀ ਪ੍ਰੈੱਸ ਦਾ ਆਈ-ਕਾਰਡ
WHO ਨੇ ਕਿਹਾ ਕਿ ਕੋਰੋਨਾ ਦਾ ਇੰਨਾ ਵੱਡਾ ਪ੍ਰਭਾਵ ਹੋਇਆ ਕਿ ਸਕੂਲ ਤੋਂ ਦਫ਼ਤਰ ਤੱਕ ਬੰਦ ਰਹੇ। ਇਸ ਦੌਰਾਨ ਬਹੁਤ ਸਾਰੇ ਲੋਕ ਤਣਾਅ ਅਤੇ ਚਿੰਤਾ 'ਚੋਂ ਲੰਘੇ। ਕੋਰੋਨਾ ਨੇ ਸੰਸਾਰ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।