ਕੋਵਿਡ-19 ਤਾਲਾਬੰਦੀ ਦੌਰਾਨ ਭਾਰਤੀ ਬਜ਼ਾਰ ''ਚ ਵਧੀ ਨੇਪਾਲੀ ਚਾਹ ਦੀ ਕੀਮਤ

09/29/2020 11:28:04 AM

ਕਾਠਮਾਂਡੂ/ਨਵੀਂ ਦਿੱਲੀ- ਕੋਵਿਡ-19 ਦੌਰਾਨ ਹੋਈ ਤਾਲਾਬੰਦੀ ਤੋਂ ਬਾਅਦ ਭਾਰਤੀ ਬਜ਼ਾਰ 'ਚ ਨੇਪਾਲੀ ਚਾਹ ਦੀਆਂ ਪੱਤੀਆਂ ਦੀ ਕੀਮਤ ਵੱਧ ਗਈ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ,''ਪੱਛਮੀ ਬੰਗਾਲ 'ਚ ਚਾਹ ਉਤਪਾਦਨ 'ਚ ਗਿਰਾਵਟ ਦੇ ਨਾਲ, ਮੀਂਹ ਅਤੇ ਤਾਲਾਬੰਦੀ ਕਾਰਨ ਨੇਪਾਲੀ ਚਾਹ ਉਤਪਾਦਕ ਹੁਣ ਭਾਰਤ 'ਚ ਇਸ ਦੀ ਮੰਗ ਪੂਰੀ ਕਰ ਰਹੇ ਹਨ।

ਜਗਦੰਬਾ ਚਾਹ ਪ੍ਰੋਸੈਸਿੰਗ ਦੇ ਮਾਲਕ ਬਿਸ਼ਨੂੰ ਨੂਪਾਨੇ ਨੇ ਨਿਊਜ਼ ਏਜੰਸੀ ਨੂੰ ਦੱਸਿਆ,''ਤਾਲਾਬੰਦੀ 'ਚ, ਸਾਡੀ ਚਾਹ ਦੀਆਂ ਪੱਤੀਆਂ ਦਾ ਬਿਹਤਰ ਮੁੱਲ ਮਿਲ ਰਿਹਾ ਹੈ। ਪਿਛਲੇ 3 ਮਹੀਨਿਆਂ 'ਚ, ਅਸੀਂ ਹੋਰ ਸਮੇਂ ਦੀ ਤੁਲਨਾ 'ਚ ਵੱਡੀ ਮਾਤਰਾ 'ਚ ਚਾਹ ਦੀਆਂ ਪੱਤੀਆਂ ਦਾ ਨਿਰਯਾਤ ਕਰ ਰਹੇ ਹਨ। ਸਾਡੇ ਉਤਪਾਦਾਂ ਦੀ ਕੀਮਤ ਵੀ ਵੱਧ ਗਈ ਹੈ।''


DIsha

Content Editor

Related News