ਹੜ੍ਹਾਂ ਦੌਰਾਨ ਫੈਲ ਰਹੀਆਂ ਭਿਆਨਕ ਬੀਮਾਰੀਆਂ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

Thursday, Sep 11, 2025 - 10:42 AM (IST)

ਹੜ੍ਹਾਂ ਦੌਰਾਨ ਫੈਲ ਰਹੀਆਂ ਭਿਆਨਕ ਬੀਮਾਰੀਆਂ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਵਲੋਂ ਹੜ੍ਹਾਂ ਦੀ ਨਾਜ਼ੁਕ ਸਥਿਤੀ ਨੂੰ ਮੁੱਖ ਰੱਖਦਿਆਂ ਲੋਕ ਹਿੱਤ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਵਿਭਾਗ ਵਲੋਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਲੋਕਾਂ ਨੂੰ ਐਡਵਾਈਜ਼ਰੀ ਸਬੰਧੀ ਜਾਗਰੂਕ ਕਰਨ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- ਪੰਜਾਬ ਦੀ Latest Weather Update, ਜਾਣੋ 9 ਤੋਂ 13 ਸਤੰਬਰ ਤੱਕ ਦੀ ਵੱਡੀ ਭਵਿੱਖਬਾਣੀ

ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਹੈਲਪ ਲਾਈਨ ਨੰਬਰ 89680-08060 ਜਾਰੀ ਕੀਤਾ ਗਿਆ ਹੈ। ਇਸ ਮੌਕੇ ਜਿਲਾ ਐਪੀਡੀਮੋਲੋਜਿਸਟ ਡਾ. ਹਰਜੋਤ ਕੌਰ, ਜ਼ਿਲਾ ਐੱਮ. ਈ. ਆਈ. ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 12 ਸਤੰਬਰ ਤੱਕ ਸਕੂਲ ਬੰਦ ਦਾ ਐਲਾਨ, DC ਨੇ ਦਿੱਤੇ ਹੁਕਮ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

- ਹੜ੍ਹ ਦੇ ਪਾਣੀ ਨਾਲ ਸਿੱਧਾ ਸੰਪਰਕ ਕਰਨ ਤੋਂ ਪ੍ਰਹੇਜ ਕਰੋ, ਇਸ ਨਾਲ ਚਮੜੀ ਦੇ ਰੋਗ ਹੋ ਸਕਦੇ ਹਨ ਜਿਵੇਂ ਖਾਰਸ, ਫੋੜੇ, ਫਿੰਨਸੀਆਂ ਜਾ ਐਲਰਜੀ ਆਦਿ।

-ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਵਾਰ-ਵਾਰ ਧੋਵੋ।

-ਪੀਣ ਵਾਲਾ ਪਾਣੀ ਅਤੇ ਖਾਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ ਅਤੇ ਪੜ੍ਹ ਦੇ ਪਾਣੀ ਤੋਂ ਬਚਾਓ।

-ਖਾਣੇ ਦੀ ਸੁਰੱਖਿਅਤ ਰਸੋਈ, ਸਟੋਰੇਜ ਅਤੇ ਹੈਂਡਲਿੰਗ ਯਕੀਨੀ ਬਣਾਓ।

- ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਪੀਣ, ਫਲ ਅਤੇ ਸਬਜ਼ੀਆਂ ਨੂੰ ਸਾਫ਼ ਪਾਣੀ ਨਾਲ ਧੋ ਕੇ ਖਾਓ।

-ਹੜ੍ਹ ਦੇ ਪਾਣੀ ਨਾਲ ਸੰਪਰਕ ’ਚ ਆਇਆ ਖਾਣਾ ਨਾ ਖਾਓ, ਘਰ ਅਤੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਤੁਰੰਤ ਹਟਾਓ।

-ਮੱਛਰਦਾਨੀ, ਮੱਛਰ ਭਜਾਉਣ ਵਾਲਾ ਲੋਸ਼ਨ ਜਾਂ ਕੁਆਇਲ ਵਰਤੋਂ।

-ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਸੁਰੱਖਿਆ ਦਿਓ।

-ਟਾਇਲਟ ਦੀ ਵਰਤੋਂ ਕਰੋ ਅਤੇ ਖੁੱਲ੍ਹੇ ’ਚ ਮਲ-ਮੂਤਰ ਨਾ ਕਰੋ, ਕਚਰਾ ਢੰਗ ਨਾਲ ਨਿਸ਼ਕਾਸ਼ਿਤ ਕਰੋ।

-ਬੀਮਾਰ ਹੋਣ ਦੀ ਸਥਿਤੀ ’ਚ ਤੁਰੰਤ ਨਜ਼ਦੀਕੀ ਹਸਪਤਾਲ ਜਾਂ ਸਿਹਤ ਕੇਂਦਰ ਨਾਲ ਸੰਪਰਕ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News