ਕੋਰੋਨਾ ਨਾਲ ਮੁਕਾਬਲਾ ਕਰੇਗਾ ਇਹ ਖਾਸ ਰੋਬੋਟ, ਨਰਸਾਂ ਅਤੇ ਕਰਮਚਾਰੀਆਂ ਨੂੰ ਮਿਲੇਗੀ ਮਦਦ

04/30/2020 3:20:57 PM

ਓਡੀਸ਼ਾ— ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਨਾਲ ਮੁਲਾਬਲਾ ਕਰਨ ਲਈ ਹਰ ਪੱਧਰ 'ਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸ ਕੋਸ਼ਿਸ਼ ਵਿਚ ਓਡੀਸ਼ਾ ਦੇ ਸ਼ਹਿਰ ਕਟਕ ਵਿਚ ਸਥਿਤ ਸਰਕਾਰ ਵਲੋਂ ਸੰਚਾਲਤ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ.) ਵੀ ਜੁੜ ਗਿਆ ਹੈ। ਇਸ ਆਈ. ਟੀ. ਆਈ. ਨੇ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਦੋ ਘੱਟ ਲਾਗਤ ਵਾਲੇ ਰੋਬੋਟ ਤਿਆਰ ਕੀਤੇ ਹਨ। ਜੋ ਕਿ ਸਿਹਤ ਕਰਮਚਾਰੀਆਂ ਅਤੇ ਨਰਸਾਂ ਨੂੰ ਵਾਇਰਸ ਤੋਂ ਬਚਾ ਸਕਦੇ ਹਨ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀ. ਪੀ. ਈ.) ਦੀ ਲੋੜ ਨੂੰ ਘਟਾ ਸਕਦੇ ਹਨ।

PunjabKesari

ਆਈ. ਟੀ. ਆਈ. ਕਟਕ ਦੇ ਪ੍ਰਿੰਸੀਪਲ ਰਿਸ਼ੀਕੇਸ਼ ਮੋਹੰਤੀ ਨੇ ਕਿਹਾ ਕਿ ਹਰੇਕ ਰੋਬੋਟ ਦੀ ਕੀਮਤ 2.5 ਲੱਖ ਰੁਪਏ ਦੇ ਨੇੜੇ-ਤੇੜੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦਿਆਂ ਸੰਸਥਾ ਨੇ ਇਕ ਨਵੀਂ ਸ਼ੁਰੂਆਤ ਟੀਮ ਗਠਿਤ ਕੀਤੀ ਹੈ, ਜਿਸ ਨੇ ਆਪਣੀ ਪ੍ਰਯੋਗਸ਼ਾਲਾ 'ਚ ਰੋਬੋਟ ਵਿਕਸਿਤ ਕੀਤੇ ਹਨ। ਇਹ ਰੋਬੋਟ ਕੋਰੋਨਾ ਨਾਲ ਪੀੜਤ ਮਰੀਜ਼ਾਂ ਨੂੰ ਹਸਪਤਾਲ 'ਚ ਸੇਵਾ ਮੁਹੱਈਆ ਕਰਵਾਉਣਗੇ। ਦੋ ਰੋਬੋਟਾਂ 'ਚੋਂ ਇਕ ਸਰਵਿਸ ਰੋਬੋਟ ਹੈ, ਜਿਸ ਦਾ ਨਾਂ ਹੈ- ਸੀਓ੍-ਬੋਟ, ਜੋ ਕਿ ਪਹੀਏ 'ਤੇ ਚਲ ਸਕਦਾ ਹੈ। ਇਸ ਦੀ ਹੱਥ ਵਰਗੀ ਬਣਤਰ ਟ੍ਰੇਅ ਨੂੰ ਫੜੀ ਰੱਖ ਸਕਦੀ ਹੈ ਅਤੇ 20 ਕਿਲੋ ਤੱਕ ਭਾਰ ਲੈ ਕੇ ਜਾ ਸਕਦੀ ਹੈ।
PunjabKesari

ਇਹ ਕੋਵਿਡ-19 ਹਸਪਤਾਲਾਂ 'ਚ ਰੋਗੀ ਨੂੰ ਖਾਣਾ-ਪਾਣੀ ਅਤੇ ਦਵਾਈਆਂ ਲੈ ਜਾਣ ਅਤੇ ਆਉਣ-ਜਾਣ ਨੂੰ ਵਰਤੀ ਜਾ ਸਕਦੀ ਹੈ। ਇਸ ਨਾਲ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਕਰਮਚਾਰੀਆਂ ਦਾ ਜ਼ੋਖਮ ਘੱਟੇਗਾ। ਮਰੀਜ਼ਾਂ ਦੀ ਸੇਵਾ ਕਰ ਰਹੇ ਨਰਸ ਅਤੇ ਸਿਹਤ ਕਰਮਚਾਰੀਆਂ ਨੂੰ ਇਸ ਤੋਂ ਮਦਦ ਮਿਲੇਗੀ। ਇਸ ਨਾਲ ਉਹ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚ ਸਕਦੇ ਹਨ। ਇਸ ਦੇ ਜ਼ਰੀਏ ਮਰੀਜ਼ਾਂ ਦੀ ਕਾਰਜਸ਼ੈਲੀ 'ਤੇ ਵੀ ਨਜ਼ਰ ਰੱਖ ਸਕਦੇ ਹਾਂ। ਇਸ ਰੋਬੋਟ ਵਿਚ ਵਾਇਰਲੈੱਸ ਕਮਿਊਨਿਕੇਸ਼ਨ ਪ੍ਰੋਟੋਕਾਲ ਦੀ ਵਰਤੋਂ ਕੀਤੀ ਗਈ ਹੈ।

ਦੂਜੇ ਰੋਬੋਟ ਦਾ ਨਾਮ ਨਿਗਾ-ਬੋਟ (NIGA-BOT) ਹੈ, ਇਕ ਟੈਲੀ-ਹਾਜ਼ਰੀ ਰੋਬੋਟ ਹੈ, ਜਿਸ ਦੀ ਵਰਤੋਂ ਡਾਕਟਰਾਂ ਵਲੋਂ ਨਿਗਰਾਨੀ ਅਤੇ ਟੈਲੀ ਸਲਾਹ-ਮਸ਼ਵਰੇ ਲਈ ਕੀਤੀ ਜਾ ਸਕਦੀ ਹੈ। ਜੋ ਕਿ ਲਾਈਵ ਵੀਡੀਓ ਸਟ੍ਰੀਮਿੰਗ ਜ਼ਰੀਏ ਰੋਗੀਆਂ ਨਾਲ ਦੂਰ ਤੋਂ ਗੱਲ ਕਰ ਸਕਦੇ ਹਨ। ਇਹ ਰੋਬੋਟ ਇਕ ਪਹੀਆਦਾਰ ਮੋਬਾਇਲ ਪਲੇਟਫਾਰਮ ਨਾਲ ਵੀ ਸਮਰੱਥ ਹੈ ਅਤੇ ਇਸ 'ਚ ਵੀਡੀਓ ਕਾਲਿੰਗ ਲਈ ਇਕ ਇੰਟਐਕਟਿਵ ਡਿਵਾਈਸ ਵੀ ਹੈ। ਇਸ ਰੋਬੋਟ ਦੀ ਵਰਤੋਂ ਸਿਹਤ ਕਰਮਚਾਰੀ ਕਰ ਸਕਦੇ ਹਨ, ਜਿਨ੍ਹਾਂ ਨੂੰ ਨਿਗਰਾਨੀ ਲਈ ਮਰੀਜ਼ਾਂ ਦੇ ਬਿਸਤਰ ਦੇ ਕਈ ਚੱਕਰ ਲਾਉਣੇ ਪੈਂਦੇ ਹਨ।


Tanu

Content Editor

Related News