ਹਰਿਆਣਾ ''ਚ 6 ਹੋਰ ਲੋਕਾਂ ''ਤੇ ਕੀਤਾ ਗਿਆ ਕੋਰੋਨਾ ਵੈਕਸੀਨ ਦਾ ਸਫ਼ਲ ਪ੍ਰੀਖਣ

Sunday, Jul 19, 2020 - 12:22 PM (IST)

ਰੋਹਤਕ- ਕੋਵਿਡ-19 ਮਹਾਮਾਰੀ ਨੇ ਜਿੱਥੇ ਵਿਸ਼ਵ 'ਚ ਕਹਿਰ ਮਚਾਇਆ ਹੋਇਆ ਹੈ। ਉੱਥੇ ਹੀ ਸਾਰੇ ਦੇਸ਼ ਕੋਰੋਨਾ ਨੂੰ ਲੈ ਕੇ ਵੈਕਸੀਨ 'ਤੇ ਕੰਮ ਕਰ ਰਹੇ ਹਨ। ਭਾਰਤ 'ਚ ਵੀ ਬਾਇਓਟੇਕ ਕੰਪਨੀ ਵੱਲੋਂ ਤਿਆਰ ਵੈਕਸੀਨ 'ਤੇ 13 ਮੈਡੀਕਲ ਸੰਸਥਾਵਾਂ 'ਚ ਟ੍ਰਾਇਲ ਸ਼ੁਰੂ ਕਰਨ ਦੀ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਹੋਈ ਹੈ। ਪੀ.ਜੀ.ਆਈ.ਐੱਮ.ਐੱਸ. ਰੋਹਤਕ ਵੀ ਇਨ੍ਹਾਂ 13 ਮੈਡੀਕਲ ਸੰਸਥਾਵਾਂ 'ਚ ਸ਼ਾਮਲ ਹੈ, ਜਿੱਥੇ ਕੋਰੋਨਾ ਵੈਕਸੀਨ 'ਤੇ ਟ੍ਰਾਇਲ ਸ਼ੁਰੂ ਹੋ ਚੁਕਿਆ ਹੈ।

ਰੋਹਤਕ ਪੀ.ਜੀ.ਆਈ.ਐੱਮ.ਐੱਸ. 'ਚ ਡਾਕਟਰਾਂ ਦੀ ਟੀਮ ਨੇ ਕੋਰੋਨਾ ਰੋਕਥਾਮ 'ਤੇ ਵੈਕਸੀਨ ਦਾ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਤਿੰਨ ਲੋਕਾਂ 'ਤੇ ਸਫ਼ਲ ਪ੍ਰੀਖਣ ਕੀਤਾ ਗਿਆ ਹੈ, ਉੱਥੇ ਹੀ ਸੋਮਵਾਰ ਨੂੰ 6 ਲੋਕਾਂ 'ਤੇ ਇਸ ਵੈਕਸੀਨ ਦੀ ਡੋਜ਼ ਦਿੱਤੀ ਗਈ। ਸਾਰੇ ਲੋਕਾਂ 'ਤੇ ਇਸ ਵੈਕਸੀਨ ਦਾ ਸਫ਼ਲ ਅਤੇ ਬਿਹਤਰੀਨ ਨਤੀਜਾ ਆਇਆ ਹੈ। ਪੀ.ਜੀ.ਆਈ.ਐੱਮ.ਐੱਸ. ਦੇ ਡਾਕਟਰਾਂ ਨੂੰ ਉਮੀਦ ਹੈ ਕਿ ਇਹ ਵੈਕਸੀਨ ਕੋਰੋਨਾ 'ਤੇ ਸਭ ਤੋਂ ਚੰਗੀ ਕਾਰਗਰ ਸਾਬਿਤ ਹੋਵੇਗੀ ਅਤੇ ਇਸ ਦੇ 6 ਤੋਂ 7 ਮਹੀਨਿਆਂ 'ਚ ਆਉਣ ਦੀ ਉਮੀਦ ਹੈ।

ਪੀ.ਜੀ.ਆਈ.ਐੱਮ.ਐੱਸ. ਰੋਹਤਕ ਦੇ ਫਾਰਮਾ ਵਿਭਾਗ ਦੇ ਕੋਰੋਨਾ 'ਤੇ ਕੰਮ ਕਰ ਰਹੇ 2 ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਹਾਲੇ ਤਿੰਨ ਹੀ ਸੰਸਥਾਵਾਂ ਹਨ, ਜਿਨ੍ਹਾਂ ਨੇ ਮਨੁੱਖੀ ਪ੍ਰੀਖਣ ਸ਼ੁਰੂ ਕੀਤਾ। ਸ਼ਨੀਵਾਰ ਨੂੰ 3 ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਕੀਤਾ ਗਿਆ ਹੈ ਅਤੇ ਐਤਵਾਰ ਨੂੰ 6 ਲੋਕਾਂ 'ਤੇ ਕੀਤਾ ਹੈ। ਸਾਰੇ ਲੋਕਾਂ 'ਤੇ ਇਹ ਟ੍ਰਾਇਲ ਸਫ਼ਲ ਰਿਹਾ ਹੈ। ਵੈਕਸੀਨ ਦੀ ਡੋਜ਼ ਦੇਣ ਤੋਂ ਬਾਅਦ 3 ਘੰਟਿਆਂ ਲਈ ਉਨ੍ਹਾਂ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਸਾਰਿਆਂ 'ਤੇ ਬਿਹਤਰੀਨ ਨਤੀਜੇ ਆਏ ਹਨ।


DIsha

Content Editor

Related News