ਕੋਵਿਡ-19 : ਚੰਗੀ ਤਰ੍ਹਾਂ ਹੱਥ ਧੋਣ ''ਚ ਮਦਦ ਲਈ ਯੰਤਰ ਵਿਕਸਿਤ ਕੀਤਾ ਗਿਆ

06/29/2020 3:47:45 PM

ਨਵੀਂ ਦਿੱਲੀ- ਖੋਜਕਰਤਾਵਾਂ ਨੇ ਇਕ ਅਜਿਹਾ ਯੰਤਰ ਵਿਕਸਿਤ ਕੀਤਾ ਹੈ, ਜਿਸ ਰਾਹੀਂ ਲੋਕ ਕੋਵਿਡ-19 ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਸਕਿੰਟ ਤੱਕ ਚੰਗੀ ਤਰ੍ਹਾਂ ਹੱਥ ਧੋ ਸਕਦੇ ਹਨ। ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਦੇ ਖੋਜਕਰਤਾਵਾਂ ਅਨੁਸਾਰ,''20ਸਕਿੰਟ4 ਲਾਈਫ' ਨਾਮੀ ਇਸ ਯੰਤਰ ਨਾਲ ਚੰਗੀ ਤਰ੍ਹਾਂ ਹੱਥ ਧੋਏ ਜਾ ਸਕਦੇ ਹਨ। ਇਸ 'ਚ 20 ਸਕਿੰਟ ਤੋਂ ਵੱਧ ਸਮੇਂ ਤੱਕ ਸੰਗੀਤਮਈ ਆਵਾਜ਼ ਵੱਜਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੰਤਰ ਨੂੰ ਕਿਸੇ ਵੀ ਤਰਲ ਸਾਬਣ ਕੱਢਣ ਦੀ ਵਸਤੂ 'ਤੇ ਲਗਾਇਆ ਜਾ ਸਕਦਾ ਹੈ ਅਤੇ ਇਸ ਨੂੰ ਬੈਟਰੀ ਨਾਲ ਸੰਚਾਲਤ ਕੀਤਾ ਜਾ ਸਕਦਾ ਹੈ।

ਡਬਲਿਊ.ਐੱਚ.ਓ. ਅਨੁਸਾਰ, ਚੰਗੀ ਤਰ੍ਹਾਂ ਹੱਥ ਧੋਣਾ ਅਤੇ ਸਵੱਛਤਾ ਨੂੰ ਉਤਸ਼ਾਹ ਦੇਣਾ ਹੁਣ ਵੀ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਸਭ ਤੋਂ ਸ਼ਕਤੀਸ਼ਾਲੀ ਬੁਨਿਆਦੀ ਹਥਿਆਰ ਹੈ। ਖੋਜਕਰਤਾਵਾਂ ਅਨੁਸਾਰ ਕੀ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ 20 ਸਕਿੰਟ ਤੱਕ ਹੱਥ ਧੋਣ ਦੇ ਨਿਯਮ ਦੇ ਅਣਦੇਖੀ ਕਾਰਨ ਵਾਇਰਸ ਫੈਲਦਾ ਹੈ, ਲਿਹਾਜਾ ਇਹ ਨਵਾਂ ਯੰਤਰ ਕੋਵਿਡ-19 ਦੇ ਮਾਮਲਿਆਂ ਨੂੰ ਕਾਬੂ 'ਚ ਰੱਖਣ 'ਚ ਮਦਦ ਕਰ ਸਕਦਾ ਹੈ। ਐੱਲ.ਪੀ.ਯੂ. 'ਚ ਇਲੈਕਟ੍ਰਾਨਿਕਸ ਕਮਿਊਨੀਕੇਸ਼ਨ ਐਂਡ ਇੰਜੀਨੀਅਰਿੰਗ ਦੇ ਬੀਟੇਕ ਦੇ ਵਿਦਿਆਰਥੀ ਪ੍ਰਵੀਨ ਕੁਮਾਰ ਦਾਸ ਨੇ ਕਿਹਾ,''ਕੋਵਿਡ-19 ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਦਾ ਇਕ ਕਾਰਨ ਸਵੱਛਤਾ ਨੂੰ ਲੈ ਕੇ ਉੱਚਿਤ ਆਦਤਾਂ ਦਾ ਨਾ ਹੋਣਾ ਹੈ। ਜ਼ਿਆਦਾਤਰ ਲੋਕਾਂ ਲਈ ਸਮੇਂ-ਸਮੇਂ 'ਤੇ ਹੱਥ ਧੋਣ ਦੀ ਗੱਲ ਦਾ ਧਿਆਨ ਰੱਖਣਾ ਮੁਸ਼ਕਲ ਹੈ।''


Deepak Kumar

Content Editor

Related News