ਭਾਰਤ ’ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਇਕ ਦਿਨ ’ਚ ਆਏ 3,451 ਨਵੇਂ ਮਾਮਲੇ

05/08/2022 12:05:59 PM

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਵੱਧਣ ਲੱਗ ਪਏ ਹਨ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 3,451 ਨਵੇਂ ਮਾਮਲੇ ਆਉਣ ਮਗਰੋਂ ਦੇਸ਼ ’ਚ ਹੁਣ ਤੱਕ ਪੀੜਤ ਹੋ ਚੁੱਕੇ ਲੋਕਾਂ ਦੀ ਗਿਣਤੀ ਵਧ ਕੇ 4,31,02,194 ’ਤੇ ਪਹੁੰਚ ਗਈ ਹੈ। ਉੱਥੇ ਹੀ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵੱਧ ਕੇ 20,635 ਹੋ ਗਈ।  ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਵਾਇਰਸ ਨਾਲ 40 ਹੋਰ ਮਰੀਜ਼ਾਂ ਦੀ ਜਾਨ ਗੁਆਉਣ ਨਾਲ ਦੇਸ਼ ’ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,24,064 ਹੋ ਗਈ ਹੈ।

ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਟੀਕਾਕਰਨ 190 ਕਰੋੜ ਦੇ ਪਾਰ, 3800 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਉੱਥੇ ਹੀ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਾਇਰਸ ਦੇ ਕੁੱਲ ਮਾਮਲਿਆਂ ਦਾ 0.05 ਫ਼ੀਸਦੀ ਹੈ, ਜਦਕਿ ਕੋਰੋਨਾ ਤੋਂ ਸਿਹਤਮੰਦ ਹੋਣ ਵਾਲਿਆਂ ਦੀ ਰਾਸ਼ਟਰੀ ਦਰ 98.74 ਫ਼ੀਸਦੀ ਹੈ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਕੋਰੋਨਾ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,25,57,495 ਹੋ ਗਈ ਹੈ, ਜਦਕਿ ਮੌਤ ਦਰ 1.22 ਫ਼ੀਸਦੀ ਹੈ।ਜੇਕਰ ਦੇਸ਼ ਵਿਆਪੀ ਕੋਰੋਨਾ ਰੋਕੂ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 190.2 ਕਰੋੜ ਖੁਰਾਕਾਂ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ। ਸੂਬਿਆਂ ਕੋਲ ਅਜੇ 18.47 ਕਰੋੜ ਤੋਂ ਵਧੇਰੇ ਵੈਕਸੀਨ ਦਾ ਸਟਾਕ ਬਚਿਆ ਹੋਇਆ ਹੈ। ਇਸ ਤੋਂ ਇਲਾਵਾ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਟੀਕੇ ਦੀਆਂ 3.04 ਕਰੋੜ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ: ਕੋਰੋਨਾ ਕਾਰਨ ਭਾਰਤ 'ਚ 47 ਲੱਖ ਲੋਕਾਂ ਦੀ ਹੋਈ ਮੌਤ : WHO, ਸਰਕਾਰ ਨੇ ਅੰਕੜਿਆਂ 'ਤੇ ਚੁੱਕੇ ਸਵਾਲ

ਦੱਸ ਦੇਈਏ ਕਿ ਕੋਰੋਨਾ ਦੀ ਵਜ੍ਹਾ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ਨੇ ਇਕ ਰਿਪੋਰਟ ਜਾਰੀ ਕੀਤੀ ਸੀ। ਉਸ ਰਿਪੋਰਟ ਮੁਤਾਬਕ ਭਾਰਤ ’ਚ ਕੋਰੋਨਾ ਨਾਲ 47 ਲੱਖ ਤੋਂ ਵਧੇਰੇ ਲੋਕਾਂ ਨੇ ਜਾਨ ਗੁਆਈ ਹੈ। ਉੱਥੇ ਹੀ ਭਾਰਤ ਨੇ ਜੋ ਅਧਿਕਾਰਤ ਅੰਕੜਾ ਦੱਸਿਆ ਹੈ, ਉਹ 5 ਲੱਖ ਤੋਂ ਕੁਝ ਜ਼ਿਆਦਾ ਹੈ। ਅਜਿਹੇ ਵਿਚ ਭਾਰਤ ਸਰਕਾਰ ਨੇ WHO ਦੀ ਰਿਪੋਰਟ ’ਤੇ ਇਤਰਾਜ਼ ਜਤਾਇਆ ਸੀ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਗੰਗਾ ’ਚ ਨਹਾਉਣ ਗਏ 7 ਦੋਸਤਾਂ ’ਚੋਂ 4 ਦੀ ਡੁੱਬਣ ਨਾਲ ਮੌਤ, ਲਾਸ਼ਾਂ ਵੇਖ ਧਾਹਾਂ ਮਾਰ ਰੋਏ ਮਾਪੇ

 


Tanu

Content Editor

Related News