ਕੇਜਰੀਵਾਲ ਬੋਲੇ- ਅਸੀਂ ਕੋਰੋਨਾ ਤੋਂ 4 ਕਦਮ ਅੱਗੇ, ਹਮੇਸ਼ਾ ਤਾਲਾਬੰਦੀ ਨਹੀਂ ਰੱਖ ਸਕਦੇ

05/30/2020 1:53:35 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਅਤੇ ਇਸ ਦੇ ਬਚਾਅ ਲਈ ਅੱਜ ਭਾਵ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਾਮਲਿਆਂ 'ਚ ਵਾਧਾ ਦੇਖਿਆ ਜਾ ਰਿਹਾ ਹੈ, ਇਸ ਗੱਲ ਨੂੰ ਅਸੀਂ ਮਨਜ਼ੂਰ ਕਰਦੇ ਹਾਂ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਸਰਕਾਰ ਬੀਮਾਰੀ ਤੋਂ ਬਚਾਅ ਲਈ ਜ਼ਰੂਰਤ ਤੋਂ ਵਧੇਰੇ ਇੰਤਜ਼ਾਮ ਕਰ ਰਹੀ ਹੈ। ਅਸੀਂ ਕੋਰੋਨਾ ਵਾਇਰਸ ਤੋਂ 4 ਕਦਮ ਅੱਗੇ ਹਾਂ। ਕੋਰੋਨਾ ਮਰੀਜ਼ਾਂ ਦੀ ਘੱਟ ਤੋਂ ਘੱਟ ਮੌਤਾਂ ਹੋਣ, ਇਸ ਲਈ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਤਾਲਾਬੰਦੀ ਵਿਚ ਨਹੀਂ ਰੱਖ ਸਕਦੇ।
ਹਸਪਤਾਲਾਂ 'ਚ ਬੈੱਡ ਘੱਟ ਨਾ ਪੈਣ, ਆਕਸੀਜਨ ਦੀ ਸਪਲਾਈ 'ਚ ਰੁਕਾਵਟ ਨਾ ਹੋਵੇ, ਇਸ ਦਾ ਇੰਤਜ਼ਾਮ ਕੀਤਾ ਹੈ। ਇਕ ਹਫਤੇ ਵਿਚ 4500 ਬੈੱਡ ਸਨ, ਇਸ 'ਚੋਂ 2100 ਵਧਾ ਦਿੱਤੇ ਹਨ। ਯਾਨੀ ਕਿ 6600 ਬੈੱਡ ਅਜੇ ਉਪਲੱਬਧ ਹਨ। 2100 ਮਰੀਜ਼ ਅਜੇ ਹਸਪਤਾਲ 'ਚ ਹਨ। 5 ਜੂਨ ਤੱਕ ਦਿੱਲੀ 'ਚ 9500 ਬੈੱਡ ਉਪਲੱਬਧ ਹੋਣਗੇ। 

ਕੇਜਰੀਵਾਲ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ 'ਚ 2500 ਤੋਂ ਵਧੇਰੇ ਬੈੱਡ ਹਨ, ਜਿਸ ਨੂੰ 5 ਜੂਨ ਤੱਕ 3600 ਤੋਂ ਜ਼ਿਆਦਾ ਕਰ ਲਿਆ ਜਾਵੇਗਾ। ਸਰਕਾਰੀ ਹਸਪਤਾਲਾਂ 'ਚ ਵੀ ਦਿੱਲੀ ਸਰਕਾਰ ਨੇ ਚੰਗੀ ਵਿਵਸਥਾ ਕੀਤੀ ਹੈ, ਤਾਂ ਕਿ ਮਰੀਜ਼ਾਂ ਦਾ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ 15 ਦਿਨਾਂ 'ਚ 8500 ਕੇਸ ਵਧੇ ਪਰ ਹਸਪਤਾਲਾਂ 'ਚ ਸਿਰਫ 500 ਰਜਿਸਟਰਡ ਹਨ ਯਾਨੀ ਲੋਕ ਘਰਾਂ ਵਿਚ ਹਨ ਅਤੇ ਠੀਕ ਹੋ ਰਹੇ ਹਨ। ਇਸ ਲਈ ਚਿੰਤਾ ਦੀ ਜ਼ਰੂਰਤ ਨਹੀਂ ਹੈ। ਜੇਕਰ ਕੋਰੋਨਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। 

ਕੇਜਰੀਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਅਸੀਂ ਹਸਪਤਾਲਾਂ 'ਚ ਬੈੱਡ, ਆਕਸੀਜਨ ਦੇ ਇੰਤਜ਼ਾਮ ਆਦਿ ਦਾ ਦਾਅਵਾ ਕਰ ਰਹੇ ਹਾਂ ਪਰ ਦੂਜੇ ਪਾਸੇ ਇਹ ਸਮੱਸਿਆ ਹੈ ਕਿ ਲੋਕਾਂ 'ਚ ਜਾਣਕਾਰੀ ਦੀ ਘਾਟ ਹੈ। ਕੋਰੋਨਾ ਪ੍ਰਭਾਵਿਤ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਦਿੱਲੀ ਸਰਕਾਰ ਇਸ ਲਈ ਇਕ ਐੱਪ ਲਾਂਚ ਕਰ ਰਹੀ ਹੈ। ਪਰਸੋਂ ਤਕ ਇਹ ਮੋਬਾਇਲ ਐੱਪ ਲਾਂਚ ਹੋ ਜਾਵੇਗੀ। ਇਸ ਵਿਚ ਹਸਪਤਾਲਾਂ 'ਚ ਬੈੱਡ ਅਤੇ ਹੋਰ ਸਹੂਲਤਾਂ ਦੀ ਜਾਣਕਾਰੀ ਹੋਵੇਗੀ। ਤੁਹਾਨੂੰ ਘਰ ਬੈਠੇ ਸਾਰੀ ਜਾਣਕਾਰੀ ਹਾਸਲ ਹੋਵੇਗੀ। ਜੇਕਰ ਤੁਹਾਡੇ ਘਰ ਵਿਚ ਕੋਈ ਬੀਮਾਰ ਹੈ, ਤਾਂ ਇਸ ਐੱਪ ਦੀ ਮਦਦ ਨਾਲ ਤੁਸੀਂ ਨੇੜਲੇ ਹਸਪਤਾਲ ਵਿਚ ਜਾ ਕੇ ਇਲਾਜ ਕਰਵਾ ਸਕੋਗੇ। ਦੱਸਣਯੋਗ ਹੈ ਕਿ ਦਿੱਲੀ ਵਿਚ ਅੱਜ ਤੱਕ 17, 386 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 7846 ਲੋਕ ਠੀਕ ਹੋ ਚੁੱਕੇ ਹਨ। 9142 ਲੋਕ ਅਜੇ ਬੀਮਾਰੀ ਹੈ ਅਤੇ 398 ਲੋਕਾਂ ਦੀ ਮੌਤ ਹੋ ਚੁੱਕੀ ਹੈ।


Tanu

Content Editor

Related News