ਕੋਵਿਡ-19 ਦੇ ਮੱਦੇਨਜ਼ਰ ਐਮਾਜ਼ੋਨ ਨੇ ਲਾਂਚ ਕੀਤਾ ''ਰੱਖੜੀ ਸਟੋਰ'', ਘਰ ਬੈਠ ਕੇ ਕਰੋ ਖ਼ਰੀਦਦਾਰੀ
Friday, Jul 17, 2020 - 05:32 PM (IST)
ਬੈਂਗਲੁਰੂ (ਵਾਰਤਾ) : ਕੋਰੋਨਾ ਕਾਲ ਵਿਚ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ ਕਰ ਰਹੇ ਹਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਐਮਾਜ਼ੋਨਡਾਟਇਨ ਨੇ ਭਰਾ-ਭੈਣ ਦੇ ਪਵਿੱਤਰ ਅਤੇ ਬਹੁਤ ਉਤਸੁਕ ਤਿਉਹਾਰ ਰੱਖੜੀ ਨੂੰ ਮਨਾਉਣ ਲਈ ਸ਼ੁੱਕਰਵਾਰ ਨੂੰ ਇੱਥੇ ਆਪਣਾ 'ਰੱਖੜੀ ਸਟੋਰ' ਲਾਂਚ ਕੀਤਾ। ਇਸ ਸਾਲ ਰੱਖੜੀ ਦਾ ਤਿਉਹਾਰ 3 ਅਗਸਤ ਨੂੰ ਮਨਾਇਆ ਜਾਣਾ ਹੈ। ਐਮਜ਼ੋਨ ਦੇ ਵਿਸ਼ੇਸ਼ ਰੂਪ ਤੋਂ ਤਿਆਰ ਰੱਖੜੀ ਸਟੋਰ ਰੱਖੜੀ 'ਤੇ ਫ਼ੈਸ਼ਨ, ਸੁੰਦਰਤਾ, ਇਲੈਕਟ੍ਰਾਨਿਕਸ, ਘਰ ਦੀ ਸਜਾਵਨ ਲਈ, ਰਸੋਈ ਉਪਕਰਨ, ਅਸੈਸਰੀਜ਼, ਕਾਰਡ ਅਤੇ ਹੋਰ ਉਤਪਾਦਾਂ ਦੀ ਵਿਸਤ੍ਰਿਤ ਲੜੀ ਪੇਸ਼ ਕੀਤੀ ਗਈ ਹੈ।
ਐਮਾਜ਼ੋਨਡਾਟਇਨ ਦੇ 'ਰੱਖੜੀ ਸਟੋਰ' ਤੋਂ ਉਪਭੋਗਤਾਵਾਂ ਨੂੰ ਘਰ ਵਿਚ ਹੀ ਉਨ੍ਹਾਂ ਦੀਆਂ ਵਿਸ਼ੇਸ਼ ਜਰੂਰਤਾਂ ਦੇ ਅਨੁਰੂਪ ਹਜ਼ਾਰਾਂ ਉਤਪਾਦਾਂ ਨੂੰ ਪਹੁੰਚਾਣ ਲਈ ਅਤੇ ਤਿਉਹਾਰ ਦੀਆਂ ਤਿਆਰੀਆਂ ਨੂੰ ਆਸਾਨ ਬਣਾਉਣ ਦੇ ਲਿਹਾਜ਼ ਨਾਲ ਡਿਜ਼ਾਇਨ ਕੀਤਾ ਗਿਆ ਹੈ। ਸਟੋਰ 'ਤੇ ਖ਼ਪਤਕਾਰ ਲਈ ਵਿਸ਼ੇਸ਼ ਰੂਪ ਤੋਂ ਤਿਆਰ ਹੈਂਪਰਸ ਅਤੇ ਕੋਂਬੋ ਤੋਂ ਲੈ ਕੇ ਰਵਾਇਤੀ ਅਤੇ ਡਿਜ਼ਾਇਨਰ ਰੱਖੜੀ, ਰੱਖੜੀ ਕਾਰਡ, ਅਸੈਸਰੀਜ਼, ਹੈਂਡਬੈਗਸ , ਫਰੈਗਰੈਂਸੇਸ, ਘੜੀਆਂ, ਕੱਪੜੇ, ਸੰਗੀਤ ਉਪਕਰਨ, ਕੈਮਰਾ, ਸਮਾਰਟਫੋਨ, ਫੁੱਟਵਿਅਰ, ਖਿਡੌਣੇ ਅਤੇ ਬੋਰਡ ਗੇਮਜ਼, ਚਾਕਲੇਟਸ, ਮਿਠਾਈਆਂ, ਮਨੀ ਟਰਾਂਸਫਰ ਕਰਨ ਦੀ ਸੁਵਿਧਾ ਅਤੇ ਹੋਰ ਸ਼ਾਨਦਾਰ ਤੋਹਫ਼ਿਆਂ ਦਾ ਬਦਲ ਗਾਹਕ ਆਪਣੀ ਪੰਸਦ ਦੇ ਹਿਸਾਬ ਨਾਲ ਚੁਣ ਸਕਦੇ ਹਨ। ਸਟੋਰ 'ਤੇ ਕੈਡਬਰੀ, ਬੀਬਾ, ਬਾਂਬੇ ਸ਼ੇਵਿੰਗ ਕੰਪਨੀ, ਸੈਮਸੰਗ, ਫਾਸਿਲ, ਲੇਨੋਵੋ ਅਤੇ ਹੋਰ ਕਈ ਮੁੱਖ ਬਰਾਂਡਸ ਦੇ ਸਪੈਸ਼ਲ ਰੱਖੜੀ ਹੈਂਪਰਸ ਵੀ ਉਪਲੱਬਧ ਕਰਾਏ ਗਏ ਹਨ।