ਕੋਵਿਡ-19 ਦਾ ਟੀਕਾ ਤਿਆਰ ਕਰਣ ''ਚ ਜੁਟੀਆਂ ਭਾਰਤ ਦੀਆਂ ਇਹ 7 ਦਵਾਈ ਕੰਪਨੀਆਂ

Sunday, Jul 19, 2020 - 05:22 PM (IST)

ਕੋਵਿਡ-19 ਦਾ ਟੀਕਾ ਤਿਆਰ ਕਰਣ ''ਚ ਜੁਟੀਆਂ ਭਾਰਤ ਦੀਆਂ ਇਹ 7 ਦਵਾਈ ਕੰਪਨੀਆਂ

ਨਵੀਂ ਦਿੱਲੀ (ਭਾਸ਼ਾ) : ਘੱਟ ਤੋਂ ਘੱਟ 7 ਭਾਰਤੀ ਦਵਾਈ ਕੰਪਨੀਆਂ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕਰਣ ਵਿਚ ਜੁਟੀਆਂ ਹਨ। ਗਲੋਬਲ ਪੱਧਰ 'ਤੇ ਇਸ ਜਾਨਲੇਵਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਟੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਨੀਆਭਰ ਵਿਚ ਹੁਣ ਤੱਕ 1.4 ਕਰੋੜ ਲੋਕ ਇਸ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਹੁਣ ਤੱਕ ਇਹ ਮਹਾਮਾਰੀ ਗਲੋਬਲ ਪੱਧਰ 'ਤੇ 6 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕੀ ਹੈ। ਘਰੇਲੂ ਫਾਰਮਾ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਬਾਇਓਟੈਕ, ਸੀਰਮ ਇੰਸਟੀਚਿਊਟ, ਜਾਇਡਸ ਕੈਡਿਲਾ, ਪੈਨੇਸ਼ੀਆ ਬਾਇਓਟੈਕ, ਇੰਡੀਅਨ ਇੰਮਿਊਨੋਲਾਜਿਕਸ, ਮਾਇਨਵੈਕਸ ਅਤੇ ਬਾਇਓਲਾਜੀਕਲ ਈ ਕੋਵਿਡ-19 ਦਾ ਟੀਕਾ ਤਿਆਰ ਕਰਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਹਾਲਾਂਕਿ ਕੋਈ ਟੀਕਾ ਜਾਂ ਵੈਕਸੀਨ ਬਣਾਉਣ ਲਈ ਕਈ ਸਾਲ ਪ੍ਰੀਖਣ ਅਤੇ ਉਸ ਦੇ ਬਾਅਦ ਉਤਪਾਦਨ ਲਈ ਵਾਧੂ ਸਮੇਂ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਮਹਾਮਾਰੀ ਕਾਰਨ ਵਿਗਿਆਨੀ ਕੁੱਝ ਮਹੀਨਿਆਂ ਵਿਚ ਇਸ ਦਾ ਟੀਕਾ ਬਣਾਉਣ ਦੀ ਉਮੀਦ ਕਰ ਰਹੇ ਹਨ। ਭਾਰਤ ਬਾਇਓਟੇਕ ਨੂੰ ਵੈਕਸੀਨ 'ਕੈਂਡੀਡੇਟ ਕੋਵੈਕਸੀਨ' ਦੇ ਪਹਿਲੇ ਅਤੇ ਦੂਜੇ ਪੜਾਅ ਦੇ ਕਲੀਨੀਕਲ ਪ੍ਰੀਖਣ ਦੀ ਇਜਾਜ਼ਤ ਮਿਲੀ ਹੈ। ਇਸ ਦਾ ਵਿਨਿਰਮਾਣ ਕੰਪਨੀ ਦੇ ਹੈਦਰਾਬਾਦ ਕਾਰਖਾਨੇ ਵਿਚ ਕੀਤਾ ਜਾਵੇਗਾ। ਕੰਪਨੀ ਨੇ ਪਿਛਲੇ ਹਫ਼ਤੇ ਮਨੁੱਖੀ ਕਲੀਨੀਕਲ ਪ੍ਰੀਖਣ ਸ਼ੁਰੂ ਕੀਤਾ ਹੈ। ਇਕ ਹੋਰ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਉਮੀਦ ਹੈ ਕਿ ਉਹ ਇਸ ਸਾਲ ਦੇ ਅੰਤ ਤੱਕ ਕੋਵਿਡ-19 ਦਾ ਟੀਕਾ ਤਿਆਰ ਕਰ ਲਵੇਗੀ। ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਦਰ ਪੂਨਾਵਾਲਾ ਨੇ ਪੀਟੀਆਈ - ਭਾਸ਼ਾ ਨੂੰ ਕਿਹਾ, 'ਫਿਲਹਾਲ ਅਸੀਂ ਐਸਟਰਜੇਨੇਕਾ ਆਕਸਫੋਰਡ ਵੈਕਸੀਨ 'ਤੇ ਕੰਮ ਕਰ ਰਹੇ ਹਾਂ, ਜਿਸ ਦੇ ਤੀਜੇ ਪੜਾਅ ਦਾ ਕਲੀਨੀਕਲ ਪ੍ਰੀਖਣ ਚੱਲ ਰਿਹਾ ਹੈ। ਅਸੀਂ ਅਗਸਤ 2020 ਵਿਚ ਭਾਰਤ ਵਿਚ ਮਨੁੱਖੀ ਪ੍ਰੀਖਣ ਸ਼ੁਰੂ ਕਰਾਂਗੇ। ਹੁਣ ਤੱਕ ਕਲੀਨੀਕਲ ਪ੍ਰੀਖਣ ਨੂੰ ਲੈ ਕੇ ਜੋ ਸੂਚਨਾ ਉਪਲੱਬਧ ਹੈ ਉਸ ਦੇ ਆਧਾਰ 'ਤੇ ਸਾਨੂੰ ਉਮੀਦ ਹੈ ਕਿ ਐਸਟਰਾਜੇਨੇਕਾ ਆਕਸਫੋਰਡ ਵੈਕਸੀਨ ਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗੀ।

ਇਸ ਦੌਰਾਨ ਫ਼ਾਰਮਾ ਖ਼ੇਤਰ ਦੀ ਇਕ ਹੋਰ ਕੰਪਨੀ ਜਾਇਡਸ ਕੈਡਿਲਾ ਨੇ ਕਿਹਾ ਕਿ ਉਹ ਕੋਵਿਡ-19 ਦੀ ਵੈਕਸੀਨ 'ਕੈਂਡੀਡੇਟ ਜਾਇਕੋਵ-ਡੀ' ਦਾ ਕਲੀਨੀਕਲ ਪ੍ਰੀਖਣ 7 ਮਹੀਨਿਆਂ ਵਿਚ ਪੂਰਾ ਕਰਣ ਦੀ ਉਮੀਦ ਕਰ ਰਹੀ ਹੈ। ਜਾਇਡਸ ਕੈਡਿਲਾ ਦੇ ਚੇਅਰਮੈਨ ਪੰਕਜ ਆਰ ਪਟੇਲ ਨੇ ਬਿਆਨ ਵਿਚ ਕਿਹਾ, 'ਅਧਿਐਨ ਦੇ ਨਤੀਜਿਆਂ ਤੋਂ ਬਾਅਦ ਜੇਕਰ ਡਾਟਾ ਉਤਸ਼ਾਹਵਰਧਕ ਰਹਿੰਦਾ ਹੈ ਅਤੇ ਪ੍ਰੀਖਣ ਦੌਰਾਨ ਟੀਕਾ ਪ੍ਰਭਾਵੀ ਸਾਬਤ ਹੁੰਦਾ ਹੈ ਤਾਂ ਪ੍ਰੀਖਣ ਪੂਰਾ ਕਰਣ ਅਤੇ ਟੀਕਾ ਉਤਾਰਣ ਵਿਚ 7 ਮਹੀਨੇ ਲੱਗਣਗੇ। ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ ਨੇ ਪਿਛਲੇ ਹਫ਼ਤੇ ਰੋਹਤਕ ਦੇ ਪਰਾਸਨਾਤਕ ਚਿਕਿਤਸਾ ਵਿਗਿਆਨ ਸੰਸਥਾਨ ਵਿਚ ਆਪਣੇ ਟੀਕੇ ਕੋਵੈਕਸੀਨ ਦਾ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਭਾਰਤੀ ਡਰਗ ਰੈਗੂਲੇਟਰ ਤੋਂ ਕੰਪਨੀ ਨੂੰ ਸਾਰਸ-ਕੋਵ-2 ਵੈਕਸੀਨ ਦੇ ਪਹਿਲੇ ਅਤੇ ਦੂਜੇ ਪੜਾਅ ਕਲੀਨੀਕਲ ਪ੍ਰੀਖਣ ਦੀ ਮਨਜ਼ੂਰੀ ਮਿਲੀ ਹੈ। ਕੰਪਨੀ ਨੇ ਇਹ ਟੀਕਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਅਤੇ ਨੈਸ਼ਨਲ ਯੂਨੀਵਰਸਿਟੀ ਆਫ਼ ਵਾਇਰਲੋਜੀ (ਐਨ.ਆਈ.ਵੀ.) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਪੈਨੇਸ਼ੀਆ ਬਾਇਓਟੈਕ ਨੇ ਜੂਨ ਵਿਚ ਕਿਹਾ ਸੀ ਕਿ ਉਹ ਕੋਵਿਡ-19 ਦਾ ਟੀਕਾ ਵਿਕਸਿਤ ਕਰਣ ਲਈ ਅਮਰੀਕਾ ਦੀ ਰੇਫੈਨਾ ਨਾਲ ਮਿਲ ਕੇ ਆਇਰਲੈਂਡ ਵਿਚ ਸੰਯੁਕਤ ਉਦਮ ਲਗਾ ਰਹੀ ਹੈ। ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨ.ਡੀ.ਡੀ.ਬੀ.) ਦੀ ਸਹਾਇਕ ਇੰਡੀਅਨ ਇਮਿਊਨੋਲਾਜਿਕਲਸ ਨੇ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਕਰਣ ਲਈ ਆਸਟ੍ਰੇਲੀਆ ਦੀ ਗ੍ਰਿਫਿਥ ਯੂਨੀਵਰਸਿਟੀ ਨਾਲ ਕਰਾਰ ਕੀਤਾ ਹੈ। ਇਸ ਦੇ ਇਲਾਵਾ ਮਾਇਨਵੈਕਸ ਅਤੇ ਬਾਇਓਲਾਜੀਕਲ ਈ ਵੀ ਕੋਵਿਡ-19 ਦਾ ਟੀਕਾ ਤਿਆਰ ਕਰਣ ਲਈ ਕੰਮ ਕਰ ਰਹੀ ਹੈ।


author

cherry

Content Editor

Related News