ਕੋਵਿਡ-19: SC ਨੇ ਕਿਹਾ- ਮੁਆਵਜ਼ੇ ਦੇ ਦਾਅਵੇ ਲਈ ਚਾਰ ਹਫਤਿਆਂ ਦਾ ਸਮਾਂ ਕਾਫੀ ਨਹੀਂ
Tuesday, Mar 22, 2022 - 10:07 AM (IST)
ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਨੇ ਕਿਹਾ ਕਿ ਕੋਵਿਡ-19 ਕਾਰਨ ਹੋਈ ਮੌਤ ਦੇ ਮਾਮਲੇ ’ਚ ਅਧਿਕਾਰੀਆਂ ਤੋਂ ਐਕਸ ਗ੍ਰੇਸ਼ੀਆ ਦੇ ਭੁਗਤਾਨ ਦਾ ਦਾਅਵਾ ਕਰਨ ਲਈ ਕੇਂਦਰ ਵਲੋਂ ਚਾਰ ਹਫਤਿਆਂ ਦਾ ਸਮਾਂ ਦੇਣਾ ਸੰਭਵ ਹੀ ਕਾਫੀ ਨਹੀਂ ਹੈ ਕਿਉਂਕਿ ਮ੍ਰਿਤਕ ਦੇ ਪਰਿਵਾਰ ਆਪਣੇ ਪਰਿਵਾਰਿਕ ਮੈਂਬਰ ਨੂੰ ਗਵਾਉਣ ਕਾਰਨ ਪ੍ਰੇਸ਼ਾਨ ਹੋਣਗੇ। ਜਸਟਿਸ ਐੱਮ. ਆਰ. ਸ਼ਾਹ ਅਤੇ ਜਸਟਿਸ ਬੀ. ਵੀ. ਨਾਗਰਤਨ ਦੀ ਬੈਂਚ ਨੇ ਸੰਕੇਤ ਦਿੱਤਾ ਕਿ ਅਜਿਹੇ ਸਾਰੇ ਲੋਕਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਜਾਏਗਾ ਜੋ ਨਿਰਧਾਰਤ ਮਿਤੀ ’ਤੇ ਮੁਆਵਜ਼ੇ ਲਈ ਅਰਜ਼ੀ ਦੇਣ ਦੇ ਯੋਗ ਹਨ ਅਤੇ ਭਵਿੱਖ ਦੇ ਦਾਅਵਾਕਰਤਾਵਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਜਾਏਗਾ।
ਬੈਂਚ ਨੇ ਕਿਹਾ ਕਿ ਇਹ (ਚਾਰ ਹਫਤੇ) ਸ਼ਾਇਦ ਉਚਿੱਤ ਸਮਾਂ ਹੱਦ ਨਹੀਂ ਹੈ ਕਿਉਂਕਿ ਸਬੰਧਤ ਪਰਿਵਾਰ ਪ੍ਰੇਸ਼ਾਨ ਹੋਣਗੇ ਅਤੇ ਚਾਰ ਹਫਤਿਆਂ ਦਾ ਸਮਾਂ ਸ਼ਾਇਦ ਸਹੀ ਸਮਾਂ ਨਹੀਂ ਹੈ। ਜੇ ਕੋਈ ਮੌਤ ਹੁੰਦੀ ਹੈ ਤਾਂ ਪਰਿਵਾਰ ਨੂੰ ਉਸ ਦੁੱਖ ਤੋਂ ਉਭਰਨ ’ਚ ਸਮਾਂ ਲੱਗਾ ਅਤੇ ਫਿਰ ਉਹ ਦਾਅਵਾ ਪ੍ਰਗਟਾਏਗਾ। ਸੁਪਰੀਮ ਕੋਰਟ ਨੇ ਕਿਹਾ ਕਿ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ ਨੂੰ ਕੋਵਿਡ-19 ਨਾਲ ਮੌਤ ਲਈ ਮੁਆਵਜ਼ੇ ਦੇ ਫਰਜ਼ੀ ਦਾਅਵਿਆਂ ਦਾ ਪਤਾ ਲਗਾਉਣਾ ਚਾਹੀਦਾ ਹੈ ਕਿਉਂਕਿ ਆਫਤ ਪ੍ਰਬੰਧਨ ਕਾਨੂੰਨ 2005 ਦੇ ਤਹਿਤ ਸ਼ਕਤੀਆਂ ਦਿੱਤੀਆਂ ਗਈਆਂ ਹਨ।