''ਕੋਰੋਨਾ'' ਨੂੰ ਲੈ ਕੇ ਚਿੰਤਾ ''ਚ ਰਾਹੁਲ, ਬੋਲੇ- ਇਸ ਹਫ਼ਤੇ ਅੰਕੜਾ 10 ਲੱਖ ਪਾਰ ਕਰ ਜਾਵੇਗਾ

Tuesday, Jul 14, 2020 - 01:28 PM (IST)

ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਕੋਰੋਨਾ ਮਰੀਜ਼ਾਂ ਦੀ ਅੰਕੜਾ 10 ਲੱਖ ਦੇ ਪਾਰ ਪਹੁੰਚ ਜਾਵੇਗਾ। ਰਾਹੁਲ ਨੇ ਮੰਗਲਵਾਰ ਯਾਨੀ ਕਿ ਅੱਜ ਟਵੀਟ ਕੀਤਾ ਕਿ ਇਸ ਹਫ਼ਤੇ ਸਾਡੇ ਦੇਸ਼ ਵਿਚ ਅੰਕੜਾ 10,00,000 ਪਾਰ ਕਰ ਜਾਵੇਗਾ। ਉਨ੍ਹਾਂ ਨੇ ਭਾਰਤ, ਅਮਰੀਕਾ, ਦੱਖਣੀ ਕੋਰੀਆ ਸਮੇਤ ਕੁਝ ਦੇਸ਼ਾਂ 'ਚ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਇਕ ਗਰਾਫ਼ ਸ਼ੇਅਰ ਕਰਦੇ ਹੋਏ ਸਵਾਲ ਕੀਤਾ ਸੀ ਕਿ ਕੀ ਕੋਵਿਡ-19 ਵਿਰੁੱਧ ਲੜਾਈ 'ਚ ਭਾਰਤ ਚੰਗੀ ਸਥਿਤੀ 'ਚ ਹੈ? 

PunjabKesari

ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕਿਹਾ ਹੈ ਕਿ ਜੇਕਰ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਹੋਰ ਵੀ ਗੰਭੀਰ ਰੂਪ ਧਾਰਨ ਕਰੇਗੀ। ਡਬਲਿਊ. ਐੱਚ. ਓ. ਮੁਖੀ ਡਾ. ਟੇਡ੍ਰੋਸ ਐਡਨੋਮ ਗੇਬ੍ਰੀਯੇਸਸ ਨੇ ਕਿਹਾ ਕਿ ਕੋਰੋਨਾ ਵਾਇਰਸ ਲਾਗ ਦੇ ਨਵੇਂ ਮਾਮਲੇ ਵੱਧ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਸਾਵਧਾਨੀਆਂ ਅਤੇ ਉਪਾਵਾਂ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਅਜੇ ਵੀ ਲੋਕਾਂ ਦਾ ਨੰਬਰ ਵਨ ਦੁਸ਼ਮਣ ਹੈ ਪਰ ਦੁਨੀਆ ਭਰ ਦੀਆਂ ਕਈ ਸਰਕਾਰਾਂ ਇਸ ਨੂੰ ਲੈ ਕੇ ਜੋ ਕਦਮ ਚੁੱਕ ਰਹੀਆਂ ਹਨ, ਉਸ ਤੋਂ ਇਹ ਸੰਕੇਤ ਨਹੀਂ ਮਿਲਦਾ ਹੈ ਕਿ ਕੋਰੋਨਾ ਨੂੰ ਇਹ ਗੰਭੀਰ ਖ਼ਤਰੇ ਵਾਂਗ ਨਹੀਂ ਲੈ ਰਹੀ ਹੈ। ਗੇਬ੍ਰੀਯੇਸਸ ਨੇ ਕਿਹਾ ਕਿ ਸਮਾਜਿਕ ਦੂਰੀ, ਹੱਥ ਧੋਣਾ ਅਤੇ ਮਾਸਕ ਪਹਿਨਣਾ ਇਸ ਮਹਾਮਾਰੀ ਤੋਂ ਬੱਚਣ ਦੇ ਕਾਰਗਰ ਤਰੀਕੇ ਹਨ ਅਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਲੋੜ ਹੈ।


Tanu

Content Editor

Related News