ਕੋਵਿਡ-19: ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਅੱਜ ਅੱਧੀ ਰਾਤ ਤੋਂ ਹੋਵੇਗਾ ਬੰਦ

Monday, May 17, 2021 - 02:12 PM (IST)

ਕੋਵਿਡ-19: ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਅੱਜ ਅੱਧੀ ਰਾਤ ਤੋਂ ਹੋਵੇਗਾ ਬੰਦ

ਨਵੀਂ ਦਿੱਲੀ— ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੀ ਦੂਜੀ ਲਹਿਰ ਕਾਰਨ ਉਡਾਣਾਂ ਦੀ ਗਿਣਤੀ ’ਚ ਕਾਫੀ ਕਮੀ ਆਉਣ ਦੇ ਚੱਲਦੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਟੀ-2 ਟਰਮੀਨਲ ਨੂੰ ਸੋਮਵਾਰ ਯਾਨੀ ਕਿ ਅੱਜ ਅੱਧੀ ਰਾਤ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਸੋਮਵਾਰ ਅੱਧੀ ਰਾਤ ਤੋਂ ਸਾਰੀਆਂ ਉਡਾਣਾਂ ਟਰਮੀਨਲ ਟੀ-3 ਤੋਂ ਹੀ ਸੰਚਾਲਤ ਹੋਣਗੀਆਂ। ਦਿੱਲੀ ਹਵਾਈ ਅੱਡੇ ਨੇ ਇਹ ਫ਼ੈਸਲਾ ਅਜਿਹੇ ਸਮੇਂ ਵਿਚ ਲਿਆ ਹੈ, ਜਦੋਂ ਭਾਰਤ ਅਤੇ ਇੱਥੋਂ ਦੇ ਹਵਾਬਾਜ਼ੀ ਖੇਤਰ ਮਹਾਮਾਰੀ ਦੀ ਦੂਜੀ ਲਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। 

ਇਹ ਵੀ ਪੜ੍ਹੋ- ਐਂਟੀ ਕੋਵਿਡ ਦਵਾਈ ‘2DG’ ਹੋਈ ਲਾਂਚ, ਜਾਣੋ ਕਿਵੇਂ ਕੋਰੋਨਾ ਨੂੰ ਦੇਵੇਗੀ ਮਾਤ

ਸੂਤਰਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਦਿੱਲੀ ਦੇ ਹਵਾਈ ਅੱਡੇ ’ਤੇ ਰੋਜ਼ਾਨਾ ਕਰੀਬ 325 ਜਹਾਜ਼ ਹੀ ਉਡਾਣ ਭਰ ਰਹੇ ਹਨ। ਮਹਾਮਾਰੀ ਦੀ ਮਾਰ ਤੋਂ ਪਹਿਲਾਂ ਇੱਥੇ ਰੋਜ਼ਾਨਾ 1500 ਜਹਾਜ਼ ਉਡਾਣ ਭਰਦੇ ਸਨ। ਫਰਵਰੀ ਮਹੀਨੇ ਦਿੱਲੀ ਹਵਾਈ ਅੱਡੇ ’ਤੇ ਰੋਜ਼ਾਨਾ ਯਾਤਰੀਆਂ ਦੀ ਔਸਤ ਗਿਣਤੀ ਕਰੀਬ 1.15 ਲੱਖ ਸੀ, ਜੋ ਮਹਾਮਾਰੀ ਦੀ ਦੂਜੀ ਲਹਿਰ ਵਿਚ ਘੱਟ ਕੇ ਰੋਜ਼ਾਨਾ 30,000 ਰਹਿ ਗਈ ਹੈ। 

ਇਹ ਵੀ ਪੜ੍ਹੋ- ਦੇਸ਼ ’ਚ ਕੋਰੋਨਾ ਦੀ ਰਫ਼ਤਾਰ ਪਈ ਮੱਠੀ: 2.81 ਲੱਖ ਨਵੇਂ ਮਾਮਲੇ ਪਰ ਮੌਤਾਂ ਅਜੇ ਵੀ 4100 ਤੋਂ ਵੱਧ

ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਵਿਡ-19 ਦੇ 2,81,386 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ’ਚ ਪੀੜਤਾਂ ਦੀ ਗਿਣਤੀ ਵਧ ਕੇ 2,49,65, 463 ਹੋ ਗਈ ਹੈ। ਵਾਇਰਸ ਕਾਰਨ 4106 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦਾ ਅੰਕੜਾ 2,74,390 ਹੋ ਚੁੱਕਾ ਹੈ।


author

Tanu

Content Editor

Related News