ਕੋਵਿਡ-19: ਮਹਾਰਾਸ਼ਟਰ ''ਚ 828 ਮੌਤਾਂ, 62 ਹਜ਼ਾਰ ਪਾਜ਼ੇਟਿਵ

Saturday, May 01, 2021 - 02:59 AM (IST)

ਕੋਵਿਡ-19: ਮਹਾਰਾਸ਼ਟਰ ''ਚ 828 ਮੌਤਾਂ, 62 ਹਜ਼ਾਰ ਪਾਜ਼ੇਟਿਵ

ਮੁੰਬਈ - ਦੇਸ਼ ਵਿੱਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਦਿਨ ਨਵੇਂ ਕੋਰੋਨਾ ਮਾਮਲੇ ਦਾ ਰਿਕਾਰਡ ਬਣ ਰਿਹਾ ਹੈ। ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕੋਰੋਨਾ ਦੇ 3,86,452 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 3,498 ਮਰੀਜ਼ਾਂ ਨੇ ਦਮ ਤੋਡ਼ ਦਿੱਤਾ। ਮਹਾਰਾਸ਼ਟਰ, ਦਿੱਲੀ, ਯੂ.ਪੀ., ਕਰਨਾਟਕ ਸਮੇਤ ਕਈ ਰਾਜ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਹਨ। ਹਾਲਾਤ ਅਜਿਹੇ ਚੱਲ ਰਹੇ ਹਨ ਕਿ ਹਸਪਤਾਲ ਵਿੱਚ ਆਕਸੀਜਨ-ਬੈੱਡਾਂ ਦੀ ਕਮੀ ਹੋ ਰਹੀ ਹੈ ਤਾਂ ਸ਼ਮਸ਼ਾਨ ਘਾਟ 'ਤੇ ਲਾਸ਼ਾਂ ਦੀਆਂ ਲਾਈਨਾਂ ਲੱਗ ਰਹੀਆਂ ਹਨ। ਇਸ ਦੌਰਾਨ 1 ਮਈ ਤੋਂ ਦੇਸ਼ ਵਿੱਚ ਕੋਰੋਨਾ ਟੀਕਾਕਰਣ ਦਾ ਤੀਜਾ ਪੜਾਅ ਸ਼ੁਰੂ ਹੋ ਰਿਹਾ ਹੈ।

ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਆਏ ਨਵੇਂ ਮਾਮਲਿਆਂ ਵਿੱਚੋਂ 73.05 ਫ਼ੀਸਦੀ ਮਾਮਲੇ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਮੇਤ 10 ਰਾਜਾਂ ਵਿੱਚ ਸਾਹਮਣੇ ਆਏ ਹਨ। ਨਵੀਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਹੋਈਆਂ ਕੁਲ ਮੌਤਾਂ ਦੀ ਗਿਣਤੀ 2,08,330 ਹੋ ਗਈ ਹੈ।

ਮਹਾਰਾਸ਼ਟਰ ਵਿੱਚ 828 ਮੌਤਾਂ, 62,919 ਲੋਕ ਪਾਜ਼ੇਟਿਵ
ਦੇਸ਼ ਵਿੱਚ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਕੋਰੋਨਾ ਤੋਂ ਪੀੜਤ ਹੈ। ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 62,919 ਨਵੇਂ ਮਾਮਲੇ ਸਾਹਮਣੇ ਆਏ। 828 ਮੌਤਾਂ ਹੋਈਆਂ ਅਤੇ 69,710 ਲੋਕ ਡਿਸਚਾਰਜ ਕੀਤੇ ਗਏ। ਮਹਾਰਾਸ਼ਟਰ ਵਿੱਚ ਹੁਣ ਐਕਟਿਵ ਮਾਮਲੇ 6,62,640 ਹੋ ਗਏ ਹਨ।

ਇਹ ਵੀ ਪੜ੍ਹੋ- ਵੀਡੀਓ 'ਚ ਦੇਖੋ ਖ਼ਾਲਸਾ ਏਡ ਕਿਵੇਂ ਮਰੀਜ਼ਾਂ ਤੱਕ ਪਹੁੰਚਾ ਰਹੀ ਆਕਸੀਜਨ 

ਮੁੰਬਈ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਬੀਤੇ 24 ਘੰਟੇ ਵਿੱਚ ਕੋਰੋਨਾ ਦੇ 3,925 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 89 ਲੋਕਾਂ ਦੀ ਮੌਤ ਹੋ ਗਈ। ਮੁੰਬਈ ਵਿੱਚ ਕੋਰੋਨਾ ਪੀੜਤਾਂ ਦਾ ਕੁਲ ਅੰਕੜਾ 6,48,624 ਤੱਕ ਪਹੁੰਚ ਚੁੱਕਾ ਹੈ।

ਦੂਜੇ ਪਾਸੇ ਸੀ.ਐੱਮ. ਉਧਵ ਠਾਕਰੇ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਰੋਨਾ ਨਾਲ ਇੱਕਜੁਟ ਹੋ ਕੇ ਮੁਕਾਬਲਾ ਕਰਾਂਗੇ। ਸੀ.ਐੱਮ. ਉਧਵ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਹੋਰ ਜ਼ਿਆਦਾ ਸਖ਼ਤ ਲਾਕਡਾਊਨ ਲਗਾਉਣ ਦੀ ਜ਼ਰੂਰਤ ਨਹੀਂ ਹੈ, ਇਸ ਨੂੰ ਅਸੀਂ ਪਹਿਲਾਂ ਤੋਂ ਹੀ ਕਾਫ਼ੀ ਸਖ਼ਤੀ ਨਾਲ ਪਾਲਣ ਕਰ ਰਹੇ ਹਾਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News