ਇੰਦਰਾਣੀ ਦੀ ਜ਼ਮਾਨਤ ਪਟੀਸ਼ਨ ’ਤੇ 10 ਦਸੰਬਰ ਨੂੰ ਫੈਸਲਾ ਸੁਣਾ ਸਕਦੀ ਹੈ ਅਦਾਲਤ

Saturday, Nov 30, 2019 - 08:48 PM (IST)

ਇੰਦਰਾਣੀ ਦੀ ਜ਼ਮਾਨਤ ਪਟੀਸ਼ਨ ’ਤੇ 10 ਦਸੰਬਰ ਨੂੰ ਫੈਸਲਾ ਸੁਣਾ ਸਕਦੀ ਹੈ ਅਦਾਲਤ

ਮੁੰਬਈ –ਮੁੰਬਈ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਸ਼ੀਨਾ ਬੋਰਾ ਹੱਤਿਆਕਾਂਡ ਵਿਚ ਮੁੱਖ ਮੁਲਜ਼ਮ ਇੰਦਰਾਣੀ ਮੁਖਰਜੀ ਦੀ ਜ਼ਮਾਨਤ ਪਟੀਸ਼ਨ ’ਤੇ 10 ਦਸੰਬਰ ਨੂੰ ਫੈਸਲਾ ਸੁਣਾ ਸਕਦੀ ਹੈ। ਇੰਦਰਾਣੀ ਨੇ ਕਰੀਬ 6 ਮਹੀਨੇ ਪਹਿਲਾਂ ਵਿਸ਼ੇਸ਼ ਜੱਜ ਜੇ. ਸੀ. ਜਗਦਲੇ ਦੇ ਸਾਹਮਣੇ ਸਿਹਤ ਆਧਾਰ ’ਤੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਹ ਜ਼ਮਾਨਤ ਮੰਗਣ ਦੀ ਉਸ ਦੀ ਚੌਥੀ ਕੋਸ਼ਿਸ਼ ਹੈ। ਇੰਦਰਾਣੀ ਦੇ ਵਕੀਲ ਤਨਵੀਰ ਅਹਿਮਦ ਨੇ ਸ਼ਨੀਵਾਰ ਨੂੰ ਦਲੀਲ ਦਿੱਤੀ ਕਿ ਉਹ ਘਾਤਕ ਬੀਮਾਰੀ ਨਾਲ ਜੂਝ ਰਹੀ ਹੈ ਅਤੇ ਉਸ ਦੀ ਹਾਲਤ ਵਿਗੜ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਜਦੋਂ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕੀਤੀ ਗਈ ਸੀ, ਉਦੋਂ ਤੋਂ ਹੁਣ ਹਾਲਾਤ ਬਦਲ ਗਏ ਹਨ।


author

Inder Prajapati

Content Editor

Related News