ਕੇਰਲ ’ਚ ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ 81 ਸਾਲ ਦੀ ਸਜ਼ਾ

Wednesday, Jun 22, 2022 - 03:02 PM (IST)

ਕੇਰਲ ’ਚ ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ 81 ਸਾਲ ਦੀ ਸਜ਼ਾ

ਇਡੁੱਕੀ (ਭਾਸ਼ਾ)- ਕੇਰਲ ਦੀ ਇਕ ਫਾਸਟ ਟ੍ਰੈਕ ਅਦਾਲਤ ਨੇ ਮੰਗਲਵਾਰ ਨੂੰ ਇਡੁੱਕੀ ਜ਼ਿਲ੍ਹੇ ’ਚ ਇਕ ਨਾਬਾਲਗ ਕੁੜੀ ਨਾਲ ਕਈ ਜਬਰ-ਜ਼ਿਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 66 ਸਾਲਾ ਵਿਅਕਤੀ ਨੂੰ 81 ਸਾਲ ਦੀ ਸਜ਼ਾ ਸੁਣਾਈ। ਵਿਸ਼ੇਸ਼ ਜੱਜ (ਪਾਕਸੋ) ਟੀ. ਜੀ. ਵਰਗੀਜ਼ ਨੇ ਦੋਸ਼ੀ ’ਤੇ 2.2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਯੌਨ ਹਮਲੇ ਅਤੇ ਨਾਬਾਲਗ ਨਾਲ ਵਾਰ-ਵਾਰ ਜਬਰ ਜ਼ਿਨਾਹ ਕਰਨ ਲਈ 20-20 ਸਾਲ ਜਦੋਂ ਕਿ ਪੀੜਤਾ ਨੂੰ ਗਰਭਵਤੀ ਕਰਨ ਲਈ 30 ਸਾਲ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਅਧੀਨ 5 ਸਾਲ ਕੈਦ ਦੀ ਵੀ ਸਜ਼ਾ ਸੁਣਾਈ। ਅਦਾਲਤ ਨੇ ਸਜ਼ਾ 'ਚ ਕਿਸੇ ਤਰ੍ਹਾਂ ਦੀ ਰਾਹਤ ਪ੍ਰਦਾਨ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ,''ਪੀੜਤਾਂ ਨਾਲ ਕੀਤੇ ਗਏ ਅਪਰਾਧਾਂ ਦਾ ਉਸ ਦੀ ਭਵਿੱਖ ਦੀ ਸਿੱਖਿਆ, ਪਰਿਵਾਰਕ ਜੀਵਨ ਅਤੇ ਸਿਹਤ 'ਤੇ ਮਾੜਾ ਪ੍ਰਭਾਵ ਪਵੇਗਾ। ਘੱਟੋ-ਘੱਟ ਸਜ਼ਾ ਦਿੱਤੇ ਜਾਣ ਨਾਲ ਨਿਆਂ ਯਕੀਨੀ ਨਹੀਂ ਹੋਵੇਗਾ।''

ਅਦਾਲਤ ਨੇ ਨਾਜਾਇਜ਼ ਸੰਬੰਧ ਬਣਾਉਣ ਦੇ ਮਕਸਦ ਨਾਲ ਕੁੜੀ ਨੂੰ ਅਗਵਾ ਕਰਨ ਲਈ 5 ਸਾਲ ਜਦੋਂ ਕਿ ਉਤਪੀੜਨ ਕਰਨ ਲਈ ਇਕ ਸਾਲ ਕੈਦ ਦੀ ਸਜ਼ਾ ਵੀ ਸੁਣਾਈ। ਵਿਸ਼ੇਸ਼ ਸਰਕਾਰੀ ਵਕੀਲ ਐੱਸ.ਐੱਸ. ਸਤੀਸ਼ ਨੇ ਦੱਸਿਆ ਕਿ ਨਾਬਲਗਾ ਦੀ ਉਸ ਸਮੇਂ ਉਮਰ 15 ਸਾਲ ਸੀ। ਪੀੜਤਾ ਦੇ ਬਿਆਨ ਅਤੇ ਡੀ. ਐੱਨ. ਏ. ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ। ਸਤੀਸ਼ ਨੇ ਦੱਸਿਆ ਕਿ ਨਾਬਾਲਗ ਨਾਲ ਹੋਣ ਵਾਲੇ ਜ਼ੁਰਮ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ, ਜਦੋਂ ਉਸ ਨੂੰ ਅਕਤੂਬਰ 2020 'ਚ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਦੇਖਿਆ ਕਿ ਉਹ 6 ਮਹੀਨੇ ਦੀ ਗਰਭਵਤੀ ਸੀ। ਉਸ ਸਮੇਂ ਕੁੜੀ ਦੀ ਉਮਰ 15 ਸਾਲ ਸੀ। ਵਕੀਲ ਨੇ ਦੱਸਿਆ ਕਿ ਬਾਅਦ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਪੀੜਤਾ ਦੇ ਗੁਆਂਢ 'ਚ ਰਹਿਣ ਵਾਲਾ ਦੋਸ਼ੀ ਉਸ ਦੇ ਮਾਤਾ-ਪਿਤਾ ਦਾ ਰਿਸ਼ਤੇਦਾਰ ਸੀ ਅਤੇ ਉਸ ਦਾ ਘਰ 'ਚ ਆਉਣਾ-ਜਾਣਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਉਦੋਂ ਤੋਂ ਉਸ ਨਾਲ ਜਬਰ ਜ਼ਿਨਾਹ ਕਰਨਾ ਸ਼ੁਰੂ ਕੀਤਾ, ਜਦੋਂ ਉਹ ਤੀਜੀ ਜਮਾਤ 'ਚ ਪੜ੍ਹਦੀ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਬਿਆਨ ਅਤੇ ਡੀ.ਐੱਨ.ਏ. ਸਬੂਤ ਦੇ ਆਧਾਰ 'ਤੇ ਅਦਾਲਤ ਨੇ ਆਰੋਪੀ ਨੂੰ ਦੋਸ਼ੀ ਕਰਾਰ ਦਿੱਤਾ।


author

DIsha

Content Editor

Related News