10 ਸਾਲਾ ਗੂੰਗੀ-ਬੋਲੀ ਬੱਚੀ ਨਾਲ ਗੈਂਗਰੇਪ ਅਤੇ ਕਤਲ, ਮੁਲਜ਼ਮਾਂ ਨੂੰ ਮਿਲੀ ਫਾਂਸੀ ਦੀ ਸਜ਼ਾ

Thursday, Jun 08, 2023 - 12:04 PM (IST)

ਪਲਵਲ- 10 ਸਾਲ ਦੀ ਗੂੰਗੀ-ਬੋਲੀ ਬੱਚੀ ਨਾਲ ਸਮੂਹਿਕ ਜਬਰ ਜ਼ਿਨਾਹ ਕਰ ਕੇ ਕਤਲ ਦੇ ਮਾਮਲੇ 'ਚ ਪਲਵਲ ਅਦਾਲਤ ਨੇ 2 ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਪ੍ਰਸ਼ਾਂਤ ਰਾਣਾ ਨੇ ਫਾਸਟ ਟ੍ਰੈਕ ਕੋਰਟ 'ਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਹਾਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ 'ਤੇ 20-20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2020 'ਚ ਹੋਡਲ ਥਾਣੇ ਅਧੀਨ ਇਕ ਪਿੰਡ ਵਾਸੀ 10 ਸਾਲਾ ਗੂੰਗੀ-ਬੋਲੀ ਬੱਚੀ 24 ਅਗਸਤ ਲਾਪਤਾ ਹੋ ਗਈ ਸੀ। 25 ਅਗਸਤ ਬੱਚੀ ਦੀ ਲਾਸ਼ ਪਿੰਡ ਦੇ ਨੇੜੇ ਜਵਾਰ ਦੀ ਖੇਤ ਤੋਂ ਬਰਾਮਦ ਹੋਈ। ਮਾਮਲੇ 'ਚ ਹੋਡਲ ਥਾਣਾ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਮੁਕੱਦਮਾ ਨੰਬਰ 223 'ਚ ਕਾਰਵਾਈ ਕਰਦੇ ਹੋਏ ਪੁਲਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। 

ਇਹ ਵੀ ਪੜ੍ਹੋ : 8 ਸਾਲਾ ਮਾਸੂਮ ਨਾਲ ਜਿਨਸੀ ਸ਼ੋਸ਼ਣ 'ਚ ਅਸਫ਼ਲ ਵਿਅਕਤੀ ਨੇ ਉਸ ਦੇ ਹੱਥ ਦੀ ਨੱਸ ਕੱਟੀ, ਮੌਤ

ਹੋਡਲ ਪੁਲਸ ਨੇ ਪ੍ਰੈੱਸ ਵਾਰਤਾ ਕਰ ਕੇ ਦੱਸਿਆ ਕਿ ਬੱਚੀ ਨਾਲ ਦਰਿੰਦਗੀ ਕੀਤੀ ਗਈ ਸੀ। ਬੱਚੀ ਦੇ ਕਤਲ ਤੋਂ ਪਹਿਲਾਂ ਜਬਰ ਜ਼ਿਨਾਹ ਕੀਤਾ ਗਿਆ ਸੀ ਅਤੇ ਉਸ ਦੀਆਂ ਦੋਵੇਂ ਅੱਖਾਂ 'ਚ ਜ਼ਖ਼ਮ ਦਿੱਤੇ ਗਏ। ਦੋਹਾਂ ਨੇ ਪਹਿਲਾਂ ਸ਼ਰਾਬ ਪੀਤੀ ਸੀ, ਉਸ ਤੋਂ ਬਾਅਦ ਬੱਚੀ ਨਾਲ ਦਰਿੰਦਗੀ ਕੀਤੀ। ਮਾਮਲੇ 'ਚ ਪੁਲਸ ਨੇ ਪਿੰਡ ਵਾਸੀ ਅਜੇ ਅਤੇ ਪੁਰਸ਼ੋਤਮ ਉਰਫ਼ ਪ੍ਰਸੋਤੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਜੱਜ ਨੇ ਕਿਹਾ ਕਿ ਮੁਲਜ਼ਮਾਂ ਵਲੋਂ ਸਮੂਹਿਕ ਜਬਰ ਜ਼ਿਨਾਹ ਅਤੇ ਕਤਲ ਕੀਤਾ ਗਿਆ। ਉਹ ਗੂੰਗੀ ਅਤੇ ਬੋਲੀ ਸੀ ਅਤੇ ਨਾਲ ਹੀ ਮਾਨਸਿਕ ਰੂਪ ਤੋਂ ਅਸਮਰੱਥ। ਜਬਰ ਜ਼ਿਨਾਹ ਦੌਰਾਨ ਗਰਦਨ ਦੀ ਹੱਡੀ ਟੁੱਟ ਗਈ। ਇਹ ਬੇਰਹਿਮ ਅਪਰਾਧ ਹੈ ਅਤੇ ਇਸ ਲਈ ਮੌਤ ਦੀ ਸਜ਼ਾ ਹੀ ਉੱਚਿਤ ਹੈ। ਮੁਲਜ਼ਮ ਅਜੇ 20 ਸਾਲ ਅਤੇ ਪੁਰਸ਼ੋਤਮ 27 ਸਾਲ ਦਾ ਹੈ। ਪੁਰਸ਼ੋਤਮ ਵਿਆਹੁਤਾ ਹੈ ਅਤੇ ਉਸ ਦੀ ਇਕ ਧੀ ਹੈ। ਮੁਲਜ਼ਮਾਂ ਨੇ ਪੀੜਤਾਂ ਨਾਲ ਤਿੰਨ ਵਾਰ ਜਬਰ ਜ਼ਿਨਾਹ ਕੀਤਾ ਅਤੇ ਹੱਥ ਬੰਨ੍ਹ ਦਿੱਤੇ ਸਨ। ਇਸ ਦੌਰਾਨ ਉਹ ਬੇਹੋਸ਼ ਹੋ ਗਈ। ਗੈਰ-ਕੁਦਰਤੀ ਜਬਰ ਜ਼ਿਨਾਹ ਵੀ ਕੀਤਾ ਗਿਆ। ਦੋਹਾਂ ਦੋਸ਼ੀਆਂ ਨੇ 2-2 ਵਾਰ ਬੀੜੀ ਬਾਲ ਕੇ ਬੱਚੀ ਦੀਆਂ ਅੱਖਾਂ ਦਾਗ਼ ਦਿੱਤੀਆਂ। ਬਾਅਦ 'ਚ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News