ਕੇਜਰੀਵਾਲ ''ਤੇ ਬਣੀ ਫਿਲਮ ''ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਅਦਾਲਤ ਨੇ ਕੀਤਾ ਖਾਰਿਜ

Thursday, Nov 16, 2017 - 08:16 PM (IST)

ਕੇਜਰੀਵਾਲ ''ਤੇ ਬਣੀ ਫਿਲਮ ''ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਅਦਾਲਤ ਨੇ ਕੀਤਾ ਖਾਰਿਜ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ 'ਤੇ ਬਣੀ ਡੌਕੂਮੈਂਟਰੀ ਡਰਾਮਾ ਫਿਲਮ 'ਐਨ ਇੰਸਗਨਿਫਿਕੇਂਟ ਮੈਨ' ਨੂੰ ਲੈ ਕੇ ਦਾਖਲ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਫਿਲਮ ਹੁਣ ਸ਼ੁੱਕਰਵਾਰ ਨੂੰ ਹੀ ਰਿਲੀਜ਼ ਹੋਵੇਗੀ।
ਸੁਪਰੀਮ ਕੋਰਟ ਨੇ ਕਿਹਾ ਕਿ ਫਿਲਮ ਨਿਰਮਾਤਾ ਅਤੇ ਲੇਖਕਾਂ ਨੂੰ ਬੋਲਣ ਦੀ ਸੁਤੰਤਰਤਾ ਮਿਲਣੀ ਚਾਹੀਦੀ ਹੈ ਅਤੇ ਅਦਾਲਤ ਉਸ 'ਤੇ ਰੋਕ ਨਹੀਂ ਲਗਾ ਸਕਦੀ। ਮੁੱਖ ਜੱਜ ਦੀਪਕ ਮਿਸ਼ਰਾ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਮੁੱਦਿਆਂ ਨੂੰ ਅਦਾਲਤ ਲੈ ਕੇ ਆਉਂਦੇ ਹਨ। ਪਟੀਸ਼ਨਰ ਨਚਿਕੇਤਾ ਵਾਘਰੇਕਰ ਨੇ ਮੰਗ ਕੀਤੀ ਸੀ ਕਿ ਜਦੋਂ ਤਕ ਫਿਲਮ 'ਚੋਂ ਉਨ੍ਹਾਂ ਦੇ ਵੀਡੀਓ ਕਲਿੱਪ ਨੂੰ ਨਹੀਂ ਹਟਾਇਆ ਜਾਂਦਾ ਤਦ ਤਕ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ।
 


Related News