ਨੀਲਾ ਡਰੱਮ ਹੱਤਿਆਕਾਂਡ: ਅਦਾਲਤ ਵੱਲੋਂ ਪਤਨੀ ਮੁਸਕਾਨ ਤੇ ਪ੍ਰੇਮੀ ਸਾਹਿਲ ਦੋਸ਼ੀ ਕਰਾਰ, 13 ਮਹੀਨੇ ਪਿੱਛੋਂ ਆਇਆ ਫ਼ੈਸਲਾ

Thursday, Oct 01, 2026 - 12:56 AM (IST)

ਨੀਲਾ ਡਰੱਮ ਹੱਤਿਆਕਾਂਡ: ਅਦਾਲਤ ਵੱਲੋਂ ਪਤਨੀ ਮੁਸਕਾਨ ਤੇ ਪ੍ਰੇਮੀ ਸਾਹਿਲ ਦੋਸ਼ੀ ਕਰਾਰ, 13 ਮਹੀਨੇ ਪਿੱਛੋਂ ਆਇਆ ਫ਼ੈਸਲਾ

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਬ੍ਰਹਮਪੁਰੀ ਖੇਤਰ ਦੇ ਚਰਚਿਤ ਨੀਲਾ ਡਰੱਮ ਹੱਤਿਆਕਾਂਡ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਮ੍ਰਿਤਕ ਸੌਰਭ ਰਾਜਪੂਤ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਹੱਤਿਆ ਅਤੇ ਸਬੂਤ ਮਿਟਾਉਣ ਦਾ ਦੋਸ਼ੀ ਕਰਾਰ ਦਿੱਤਾ ਹੈ। ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਨੇ 13 ਮਹੀਨਿਆਂ ਤੱਕ ਚੱਲੀ ਲੰਬੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ, ਜਦਕਿ ਸਜ਼ਾ ਦਾ ਐਲਾਨ ਅਗਲੀ ਸੁਣਵਾਈ ਦੌਰਾਨ ਕੀਤਾ ਜਾਵੇਗਾ।

126 ਸੁਣਵਾਈਆਂ ਅਤੇ 22 ਗਵਾਹਾਂ ਤੋਂ ਬਾਅਦ ਆਇਆ ਫੈਸਲਾ 

ਜ਼ਿਲ੍ਹਾ ਸਰਕਾਰੀ ਵਕੀਲ (ਫ਼ੌਜਦਾਰੀ) ਕੇ. ਕੇ. ਚੌਬੇ ਨੇ ਦੱਸਿਆ ਕਿ ਅਦਾਲਤ ਨੇ 19 ਸਤੰਬਰ ਨੂੰ ਦੋਸ਼ਸਿੱਧੀ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਲਗਭਗ 13 ਮਹੀਨਿਆਂ ਤੱਕ ਚੱਲੀਆਂ 126 ਸੁਣਵਾਈਆਂ ਅਤੇ ਅਭਿਯੋਜਨ ਪੱਖ ਵੱਲੋਂ ਪੇਸ਼ ਕੀਤੇ ਗਏ 22 ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸੁਪਰੀਮ ਕੋਰਟ ਦੇ ਇੱਕ ਆਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਮਾਜ ਵਿੱਚ ਅਜਿਹੇ ਘਿਨੌਣੇ ਅਪਰਾਧਾਂ ਲਈ ਅਪਰਾਧੀਆਂ ਨੂੰ ਉਚਿਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਇੱਕ ਸਪਸ਼ਟ ਸੰਦੇਸ਼ ਜਾਵੇ। ਦੋਵਾਂ ਦੋਸ਼ੀਆਂ ਨੂੰ ਆਪਣੀ ਸਜ਼ਾ ਦੇ ਸਬੰਧ ਵਿੱਚ ਅਦਾਲਤ ਵਿੱਚ ਪੱਖ ਰੱਖਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਜ਼ਾ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ ! ਕਣਕ ਸਣੇ 6 ਫ਼ਸਲਾਂ 'ਤੇ ਵਧਾਈ MSP 

ਪਤੀ ਨੂੰ ਬੇਹੋਸ਼ ਕਰਕੇ ਮਾਰਿਆ, ਲਾਸ਼ ਦੇ ਟੁਕੜੇ ਕਰਕੇ ਡਰੱਮ 'ਚ ਸੀਮੈਂਟ ਨਾਲ ਕੀਤਾ ਬੰਦ 

ਪੁਲਸ ਅਨੁਸਾਰ 3 ਮਾਰਚ 2025 ਦੀ ਰਾਤ ਨੂੰ ਸੌਰਭ ਰਾਜਪੂਤ ਦੀ ਹੱਤਿਆ ਕਰ ਦਿੱਤੀ ਗਈ ਸੀ। ਦੋਸ਼ੀ ਮੁਸਕਾਨ ਨੇ ਆਪਣੇ ਪਤੀ ਸੌਰਭ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਆਪਣੇ ਪ੍ਰੇਮੀ ਸਾਹਿਲ ਦੀ ਮਦਦ ਨਾਲ ਛੁਰੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਲਾਸ਼ ਦੇ ਟੁਕੜੇ ਕਰਕੇ ਇੱਕ ਨੀਲੇ ਡਰੱਮ ਵਿੱਚ ਪਾ ਦਿੱਤੇ ਅਤੇ ਉਸ ਨੂੰ ਸੀਮੈਂਟ ਨਾਲ ਸੀਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਹਿਮਾਚਲ ਪ੍ਰਦੇਸ਼ ਭੱਜ ਗਏ ਸਨ, ਜਿੱਥੋਂ ਪੁਲਸ ਨੇ ਉਨ੍ਹਾਂ ਨੂੰ 18-19 ਮਾਰਚ 2025 ਨੂੰ ਗ੍ਰਿਫ਼ਤਾਰ ਕੀਤਾ ਸੀ।

ਫੈਸਲੇ ਵੇਲੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਦੋਸ਼ੀ 

ਫੈਸਲਾ ਸੁਣਾਏ ਜਾਣ ਸਮੇਂ ਮ੍ਰਿਤਕ ਸੌਰਭ ਰਾਜਪੂਤ ਦੀ ਮਾਂ, ਭਰਾ ਅਤੇ ਪਰਿਵਾਰਕ ਮੈਂਬਰ ਅਦਾਲਤ ਵਿੱਚ ਮੌਜੂਦ ਸਨ, ਜਦਕਿ ਮੁਸਕਾਨ ਅਤੇ ਸਾਹਿਲ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਕੇ. ਕੇ. ਚੌਬੇ ਮੁਤਾਬਕ ਫੈਸਲੇ ਤੋਂ ਪਹਿਲਾਂ ਦੋਵਾਂ ਦੇ ਵਿਵਹਾਰ ਵਿੱਚ ਬਦਲਾਅ ਦੇਖਿਆ ਗਿਆ ਸੀ। ਸਾਹਿਲ ਪਿਛਲੇ 4 ਦਿਨਾਂ ਤੋਂ ਚੁੱਪਚਾਪ ਸੀ ਅਤੇ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ, ਜਦਕਿ ਦੋਵੇਂ ਪਿਛਲੇ 3 ਦਿਨਾਂ ਤੋਂ ਜ਼ਿਆਦਾਤਰ ਸਮਾਂ ਪ੍ਰਾਰਥਨਾ ਕਰਨ ਵਿੱਚ ਬਿਤਾ ਰਹੇ ਸਨ। ਫੈਸਲੇ ਦੌਰਾਨ ਕਚਹਿਰੀ ਕੰਪਲੈਕਸ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News