ਤੇਲੰਗਾਨਾ ’ਚ ਗਣੇਸ਼ ਵਿਸਰਜਨ ਦੌਰਾਨ ਹਾਦਸਿਆਂ ’ਚ ਸਬ-ਇੰਸਪੈਕਟਰ ਸਮੇਤ 13 ਦੀ ਮੌਤ

Sunday, Sep 27, 2026 - 02:31 AM (IST)

ਤੇਲੰਗਾਨਾ ’ਚ ਗਣੇਸ਼ ਵਿਸਰਜਨ ਦੌਰਾਨ ਹਾਦਸਿਆਂ ’ਚ ਸਬ-ਇੰਸਪੈਕਟਰ ਸਮੇਤ 13 ਦੀ ਮੌਤ

ਹੈਦਰਾਬਾਦ (ਇੰਟ.) : ਤੇਲੰਗਾਨਾ ਵਿਚ ਗਣੇਸ਼ ਵਿਸਰਜਨ ਦੌਰਾਨ ਵੱਖ-ਵੱਖ ਘਟਨਾਵਾਂ ਵਿਚ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 26 ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ ਇਕ ਪੁਲਸ ਸਬ-ਇੰਸਪੈਕਟਰ ਵੀ ਸ਼ਾਮਲ ਹੈ। ਤੇਲੰਗਾਨਾ ਦੇ ਡੀ. ਜੀ. ਪੀ. ਸੀ. ਵੀ. ਆਨੰਦ ਨੇ ਇਸ ਦੀ ਜਾਣਕਾਰੀ ਦਿੱਤੀ। ਡੀ. ਜੀ. ਪੀ. ਨੇ ਦੱਸਿਆ ਕਿ ਸੂਬੇ ਭਰ ਵਿਚ ਗਣੇਸ਼ ਵਿਸਰਜਨ ਦੌਰਾਨ ਕੁੱਲ 13 ਲੋਕਾਂ ਦੀ ਜਾਨ ਗਈ, ਇਨ੍ਹਾਂ ਵਿਚ ਇਕ ਸਬ-ਇੰਸਪੈਕਟਰ ਵੀ ਸ਼ਾਮਲ ਹੈ। ਉੱਥੇ ਹੀ ਵੱਖ-ਵੱਖ ਘਟਨਾਵਾਂ ਵਿਚ 26 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਇਨ੍ਹਾਂ ਮੌਤਾਂ ਅਤੇ ਹਾਦਸਿਆਂ ਦੀਆਂ ਬਾਰੇ ਫਿਲਹਾਲ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ : ਟ੍ਰੇਨ ਹਾਦਸੇ 'ਚ ਮਾਰੇ ਗਏ ਯਾਤਰੀ ਕੋਲ ਟਿਕਟ ਨਾ ਹੋਣ 'ਤੇ ਵੀ ਮਿਲੇਗਾ ਮੁਆਵਜ਼ਾ: ਸੁਪਰੀਮ ਕੋਰਟ

ਡੀ. ਜੀ. ਪੀ. ਨੇ ਸੂਬੇ ਵਿਚ ਗਣੇਸ਼ ਉਤਸਵ ਦੌਰਾਨ ਸਥਾਪਤ ਕੀਤੀਆਂ ਗਈਆਂ ਮੂਰਤੀਆਂ ਦੇ ਅੰਕੜੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਤੇਲੰਗਾਨਾ ਵਿਚ ਅਧਿਕਾਰਤ ਤੌਰ ’ਤੇ ਲੱਗਭਗ 1.24 ਲੱਖ ਗਣੇਸ਼ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News