2 ਡਾਲਰ ਦੇ ਬਦਲੇ ਮਿਲੇ 9,979 ਕਰੋੜ ! 1 ਮਹੀਨੇ ਬਾਅਦ ਸਾਹਮਣੇ ਆਇਆ ਜੇਤੂ

Tuesday, Sep 29, 2026 - 02:50 PM (IST)

2 ਡਾਲਰ ਦੇ ਬਦਲੇ ਮਿਲੇ 9,979 ਕਰੋੜ ! 1 ਮਹੀਨੇ ਬਾਅਦ ਸਾਹਮਣੇ ਆਇਆ ਜੇਤੂ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਇਲੀਨੋਇਸ ਸਟੇਟ ਵਿੱਚ 2 ਡਾਲਰ ਦੀ ਲਾਟਰੀ ਟਿਕਟ ਨੇ ਇੱਕ ਵਿਅਕਤੀ ਦੀ ਕਿਸਮਤ ਬਦਲ ਦਿੱਤੀ ਹੈ। ਇਲੀਨੋਇਸ ਦੇ ਕੁਇੰਸੀ ਸਥਿਤ 'ਹਾਈ-ਵੀ ਫਾਸਟ ਐਂਡ ਫ੍ਰੈਸ਼' ਸਟੋਰ ਤੋਂ ਖ਼ਰੀਦੀ ਗਈ 2 ਡਾਲਰ ਦੀ 'ਕਵਿੱਕ ਪਿਕ' ਟਿਕਟ 'ਤੇ 1.04 ਅਰਬ ਡਾਲਰ (ਲਗਭਗ 9,979 ਕਰੋੜ ਕਰੋੜ ਭਾਰਤੀ ਰੁਪਏ) ਦਾ ਪਾਵਰਬਾਲ ਜੈਕਪਾਟ ਨਿਕਲਿਆ ਹੈ। 12 ਅਗਸਤ ਦੇ ਡਰਾਅ ਤੋਂ ਬਾਅਦ ਲਗਭਗ ਇੱਕ ਮਹੀਨੇ ਤੱਕ ਰਹੱਸ ਬਣੇ ਰਹਿਣ ਤੋਂ ਬਾਅਦ ਜੇਤੂ ਨੇ ਆਖਰਕਾਰ ਆਪਣਾ ਇਨਾਮ ਕਲੇਮ ਕਰ ਲਿਆ ਹੈ। ਜੇਤੂ ਨੇ ਆਪਣੀ ਪਛਾਣ ਗੁਪਤ ਰੱਖਣ ਦਾ ਫ਼ੈਸਲਾ ਕੀਤਾ ਹੈ।

ਇਲੀਨੋਇਸ ਲਾਟਰੀ ਅਨੁਸਾਰ ਇਹ ਜੈਕਪਾਟ ਇਲੀਨੋਇਸ ਰਾਜ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਅਤੇ ਪਾਵਰਬਾਲ ਇਤਿਹਾਸ ਦਾ 8ਵਾਂ ਸਭ ਤੋਂ ਵੱਡਾ ਇਨਾਮ ਹੈ। ਜੇਤੂ ਨੇ ਦੱਸਿਆ ਕਿ ਉਸ ਨੇ ਸਿਰਫ਼ ਇੱਕ ਲਾਈਨ ਦੇ ਨੰਬਰਾਂ ਵਾਲੀ 2 ਡਾਲਰ ਦੀ ਟਿਕਟ ਖ਼ਰੀਦੀ ਸੀ ਅਤੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਨਾਲ 1.04 ਅਰਬ ਡਾਲਰ ਦਾ ਜੈਕਪਾਟ ਨਿਕਲ ਆਵੇਗਾ। ਜੇਤੂ ਨੇ ਕਿਹਾ, "ਇਹ ਸੱਚਮੁੱਚ ਇੱਕ ਆਸ਼ੀਰਵਾਦ ਹੈ ਅਤੇ ਮੈਂ ਇਸ ਅਣਪਛਾਤੇ ਅਤੇ ਅਸਧਾਰਨ ਮੌਕੇ ਲਈ ਬਹੁਤ ਧੰਨਵਾਦੀ ਹਾਂ"।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਨਿਕਲੀ 200 ਕਰੋੜ ਦੀ ਲਾਟਰੀ!

ਇਨਾਮ ਕਲੇਮ ਕਰਨ ਤੋਂ ਪਹਿਲਾਂ ਜੇਤੂ ਨੇ ਕਈ ਹਫ਼ਤੇ ਪੇਸ਼ੇਵਰ ਕਾਨੂੰਨੀ ਅਤੇ ਵਿੱਤੀ ਸਲਾਹਕਾਰਾਂ ਨਾਲ ਮਿਲ ਕੇ ਕੰਮ ਕੀਤਾ। ਉਸ ਨੇ ਸਾਲਾਨਾ ਕਿਸ਼ਤਾਂ ਦੀ ਥਾਂ 'ਤੇ ਇਕਮੁਸ਼ਤ ਭੁਗਤਾਨ ਪ੍ਰਾਪਤ ਕਰਨ ਦਾ ਵਿਕਲਪ ਚੁਣਿਆ। ਇਲੀਨੋਇਸ ਦੇ ਕਾਨੂੰਨ ਅਨੁਸਾਰ 2,50,000 ਡਾਲਰ ਜਾਂ ਇਸ ਤੋਂ ਵੱਧ ਦਾ ਇਨਾਮ ਜਿੱਤਣ ਵਾਲੇ ਜੇਤੂਆਂ ਨੂੰ ਆਪਣੀ ਪਛਾਣ ਗੁਪਤ ਰੱਖਣ ਦੀ ਇਜਾਜ਼ਤ ਹੈ। ਇਲੀਨੋਇਸ ਲਾਟਰੀ ਸ਼ਿਕਾਗੋ ਪ੍ਰਾਈਜ਼ ਸੈਂਟਰ ਦੀ ਮੈਨੇਜਰ ਅਮਾਂਡਾ ਕਰੋਸਾਸ ਨੇ ਜੇਤੂ ਦੇ ਕਾਨੂੰਨੀ ਨੁਮਾਇੰਦਿਆਂ ਦੀ ਮਦਦ ਕੀਤੀ।

4 ਮਈ ਤੋਂ 12 ਅਗਸਤ ਤੱਕ ਚੱਲੀ ਇਸ ਜੈਕਪਾਟ ਲੜੀ ਦੌਰਾਨ ਇਲੀਨੋਇਸ ਵਿੱਚ ਖਿਡਾਰੀਆਂ ਨੇ 53.8 ਮਿਲੀਅਨ ਡਾਲਰ ਤੋਂ ਵੱਧ ਦੀਆਂ ਪਾਵਰਬਾਲ ਟਿਕਟਾਂ ਖ਼ਰੀਦੀਆਂ। ਇਸ ਨਾਲ ਰਾਜ ਦੇ ਸਰਕਾਰੀ ਸਕੂਲਾਂ ਲਈ 26 ਮਿਲੀਅਨ ਡਾਲਰ ਦਾ ਫੰਡ ਇਕੱਠਾ ਹੋਇਆ। ਜਿਸ ਸਟੋਰ ਤੋਂ ਜੇਤੂ ਟਿਕਟ ਵਿਕੀ ਸੀ, ਉਸ ਨੂੰ 5,00,000 ਡਾਲਰ  ਦਾ ਬੋਨਸ ਮਿਲਿਆ ਹੈ। ਇਸ ਤੋਂ ਇਲਾਵਾ ਲਾਟਰੀ ਰਿਟੇਲਰਾਂ ਨੇ 2.5 ਮਿਲੀਅਨ ਡਾਲਰ ਕਮੀਸ਼ਨ ਕਮਾਇਆ ਅਤੇ ਹੋਰ ਖਿਡਾਰੀਆਂ ਨੇ ਜੈਕਪਾਟ ਤੋਂ ਇਲਾਵਾ 8 ਮਿਲੀਅਨ ਡਾਲਰ ਦੇ ਹੋਰ ਇਨਾਮ ਜਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News