ਕੋਰਟ ਨੇ CBI ਨੂੰ ਤਿਹਾੜ ਜੇਲ ''ਚ ਮਿਸ਼ੇਲ ਤੋਂ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਦਿੱਤੀ

Friday, Sep 20, 2019 - 04:21 PM (IST)

ਕੋਰਟ ਨੇ CBI ਨੂੰ ਤਿਹਾੜ ਜੇਲ ''ਚ ਮਿਸ਼ੇਲ ਤੋਂ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਦਿੱਤੀ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਅਗਸਤਾ ਵੈਸਟਲੈਂਡ ਘਪਲੇ ਮਾਮਲੇ 'ਚ ਤਿਹਾੜ ਜੇਲ 'ਚ ਬੰਦ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਤੋਂ ਪੁੱਛ-ਗਿੱਛ ਕਰਨ ਦੀ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਚੀਫ ਜਸਟਿਸ ਅਰਵਿੰਦ ਕੁਮਾਰ ਨੇ ਸੀ.ਬੀ.ਆਈ. ਨੂੰ ਮਿਸ਼ੇਲ ਤੋਂ 24 ਤੋਂ 26 ਸਤੰਬਰ ਤੱਕ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ। ਇਸ ਕੇਂਦਰੀ ਜਾਂਚ ਏਜੰਸੀ ਨੇ ਕੋਰਟ 'ਚ ਕਿਹਾ ਸੀ ਕਿ ਮਿਸ਼ੇਲ ਦਾ ਕੁਝ ਹੋਰ ਦਸਤਾਵੇਜ਼ਾਂ ਨਾਲ ਆਹਮਣਾ-ਸਾਹਮਣਾ ਕਰਵਾਉਣ ਦੀ ਜ਼ਰੂਰਤ ਹੈ।

ਇਸ ਸਾਲ 5 ਜਨਵਰੀ ਨੂੰ ਮਿਸ਼ੇਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਮਾਮਲੇ 'ਚ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ। ਉਹ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲੇ ਦੇ ਸਿਲਸਿਲੇ 'ਚ ਸੀ.ਬੀ.ਆਈ. ਵਲੋਂ ਦਰਜ ਇਕ ਹੋਰ ਮਾਮਲੇ 'ਚ ਵੀ ਨਿਆਇਕ ਹਿਰਾਸਤ 'ਚ ਹਨ। ਮਿਸ਼ੇਲ ਉਨ੍ਹਾਂ ਤਿੰਨਾਂ ਵਿਚੋਲਿਆਂ 'ਚੋਂ ਇਕ ਹੈ, ਜਿਨ੍ਹਾਂ ਦੀ ਭੂਮਿਕਾ ਦੀ ਈ.ਡੀ. ਅਤੇ ਸੀ.ਬੀ.ਆਈ. ਵਲੋਂ ਸੰਬੰਧਤ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। 2 ਹੋਰ ਵਿਚੋਲੇ ਗੁਈਡੋ ਹਸ਼ਕੇ ਅਤੇ ਕਾਰਲੋ ਗੋਰੇਸਾ ਹਨ।


author

DIsha

Content Editor

Related News