ਅਦਾਲਤਾਂ ਇਹ ਨਹੀਂ ਮੰਨ ਸਕਦੀਆਂ ਹਨ ਕੋਰੋਨਾ ਨਾਲ ਹੋਈਆਂ ਮੌਤਾਂ ਲਾਪਰਵਾਹੀ ਕਾਰਨ ਹੋਈਆਂ : ਸੁਪਰੀਮ ਕੋਰਟ

Wednesday, Sep 08, 2021 - 01:53 PM (IST)

ਅਦਾਲਤਾਂ ਇਹ ਨਹੀਂ ਮੰਨ ਸਕਦੀਆਂ ਹਨ ਕੋਰੋਨਾ ਨਾਲ ਹੋਈਆਂ ਮੌਤਾਂ ਲਾਪਰਵਾਹੀ ਕਾਰਨ ਹੋਈਆਂ : ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਅਦਾਲਤਾਂ ਇਹ ਮੰਨ ਕੇ ਨਹੀਂ ਚੱਲ ਸਕਦੀਆਂ ਹਨ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੋਈਆਂ ਸਾਰੀਆਂ ਮੌਤਾਂ ਲਾਪਰਵਾਹੀ ਕਾਰਨ ਹੋਈਆਂ ਹਨ। ਅਦਾਲਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੈਡੀਕਲ ਲਾਪਰਵਾਹੀ ਮੰਨ ਕੇ ਮੁਆਵਜ਼ੇ ਦੀ ਅਪੀਲ ਕਰਨ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਹੋਏ ਇਹ ਟਿੱਪਣੀ ਕੀਤੀ। ਜੱਜ ਧਨੰਜਯ ਵਾਈ ਚੰਦਰਚੂੜ, ਜੱਜ ਵਿਕਰਮ ਨਾਥ ਅਤੇ ਜੱਜ ਹਿਮਾ ਕੋਹਲੀ ਦੀ ਬੈਂਚ ਨੇ ਪਟੀਸ਼ਨਕਰਤਾ ਦੀਪਕ ਰਾਜ ਸਿੰਘ ਨੂੰ ਕਿਹਾ ਕਿ ਉਹ ਆਪਣੇ ਸੁਝਾਵਾਂ ਨਾਲ ਸਮਰੱਥ ਅਧਿਕਾਰੀਆਂ ਕੋਲ ਜਾਣ। 

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਕਿਹਾ, ਦੇਵਤਾ ਹੀ ਮੰਦਿਰ ਨਾਲ ਜੁੜੀ ਜ਼ਮੀਨ ਦੇ ਮਾਲਕ

ਬੈਂਚ ਨੇ ਕਿਹਾ,‘‘ਇਹ ਮੰਨਣਾ ਹੈ ਕਿ ਕੋਰੋਨਾ ਨਾਲ ਹਰ ਮੌਤ ਲਾਪਰਵਾਹੀ ਕਾਰਨ ਹੋਈ, ਬਹੁਤ ਜ਼ਿਆਦਾ ਹੈ। ਦੂਜੀ ਲਹਿਰ ਦਾ ਪੂਰੇ ਦੇਸ਼ ’ਚ ਅਜਿਹਾ ਪ੍ਰਭਾਵ ਪਿਆ ਹੈ ਕਿ ਇਹ ਨਹੀਂ ਮੰਨਿਆ ਜਾ ਸਕਦਾ ਕਿ ਸਾਰੀਆਂ ਮੌਤਾਂ ਲਾਪਰਵਾਹੀ ਕਾਰਨ ਹੋਈਆਂ। ਅਦਾਲਤਾਂ ਇਹ ਮੰਨ ਕੇ ਨਹੀਂ ਚੱਲ ਸਕਦੀਆਂ ਹਨ ਕਿ ਕੋਰੋਨਾ ਹੋਈਆਂ ਸਾਰੀਆਂ ਮੌਤਾਂ ਮੈਡੀਕਲ ਲਾਪਰਵਾਹੀ ਕਾਰਨ ਹੋਈਆਂ, ਜਿਵੇਂ ਤੁਹਾਡੀ ਪਟੀਸ਼ਨ ਮੰਨਦੀ ਹੈ।’’ ਸੁਪਰੀਮ ਕੋਰਟ ਨੇ 30 ਜੂਨ ਦੇ ਇਕ ਹਾਲੀਆ ਫ਼ੈਸਲੇ ਦਾ ਹਵਾਲਾ ਦਿੱਤਾ, ਜਿਸ ’ਚ ਉਸ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੁਆਵਜ਼ਾ ਰਾਸ਼ੀ ਲਈ 6 ਹਫ਼ਤਿਆਂ ਅੰਦਰ ਉੱਚਿਤ ਦਿਸ਼ਾ-ਨਿਰਦੇਸ਼ ਦੀ ਸਿਫ਼ਾਰਿਸ਼ ਦਾ ਨਿਰਦੇਸ਼ ਦਿੱਤਾ ਸੀ। ਜੇਕਰ ਤੁਹਾਡੇ ਕੋਲ ਉਸ ਨੀਤੀ ਦੇ ਅਮਲ ਦੇ ਸੰਬੰਧ ’ਚ ਕੋਈ ਸੁਝਾਅ ਹੈ ਤਾਂ ਤੁਸੀਂ ਸਮਰੱਥ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ।’’

ਇਹ ਵੀ ਪੜ੍ਹੋ : ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਡੇਰਾ, ਪੜ੍ਹੋ ਰਾਕੇਸ਼ ਟਿਕੈਤ ਅਤੇ ਗੁਰਨਾਮ ਚਢੂਨੀ ਦੇ ਤਾਜ਼ਾ ਬਿਆਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News